5178 ਅਧਿਆਪਕਾਂ ਨੂੰ ਠੇਕਾ ਅਧਾਰਿਤ ਸਰਵਿਸ ਦੌਰਾਨ ਬੇਸਿਕ-ਪੇ ਦੇਣ ਦਾ ਫੈਸਲਾ ਲਾਗੂ ਕਰੇ ਸਰਕਾਰ! DTF ਆਗੂਆਂ ਦੀ ਡੀਐੱਸਈ (ਸੈਕੰਡਰੀ) ਨਾਲ ਮੁਲਾਕਾਤ
ਪੰਜਾਬ ਨੈੱਟਵਰਕ, ਚੰਡੀਗੜ੍ਹ
5178 ਅਧਿਆਪਕਾਂ ਨੂੰ ਠੇਕੇ ਅਧੀਨ ਸਰਵਿਸ ਦੌਰਾਨ 10,300 ਰੁਪਏ ਤਨਖਾਹ ਦੇਣ ਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਖ-ਵੱਖ ਰਿੱਟ ਪਟੀਸ਼ਨਾਂ ਦੌਰਾਨ ਕੀਤੇ ਹੁਕਮਾਂ ਨੂੰ ਜਰਨਲਾਈਜ ਕਰਵਾਉਣ ਅਤੇ CWP14307 ਦੇ ਪਟੀਸ਼ਨਰਾਂ ਨੂੰ ਵੀ ਬਣਦੇ ਲਾਭ ਦੇਣ ਲਈ ਗੁਰਪਿਆਰ ਸਿੰਘ ਕੋਟਲੀ ( ਸੂਬਾ ਮੀਤ ਪ੍ਰਧਾਨ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ) ਦੀ ਅਗਵਾਈ ਹੇਠ ਡੀਐੱਸਈ (ਸੈਕੰਡਰੀ) ਪਰਮਜੀਤ ਸਿੰਘ ਨੂੰ ਮਿਲਿਆ ਗਿਆ।
ਡੀਐੱਸਈ ਨੂੰ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਡੀਟੀਐੱਫ ਵੱਲੋਂ CWP 12583 of 2020 ਅਤੇ CWP14307 of 2020 ਅਧੀਨ ਆਏ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ ਅਤੇ ਫੈਸਲੇ ਨੂੰ ਸਮੁੱਚੇ 5178 ਕਾਡਰ ਅਧਿਆਪਕਾਂ ਲਈ ਜਰਨਲਾਈਜ ਕਰਨ ਦੀ ਮੰਗ ਸਿੱਖਿਆ ਮੰਤਰੀ ਅਤੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਅੱਗੇ ਕੀਤੀ ਗਈ ਸੀ, ਜਿਸ ਉਪਰੰਤ CWP 12583 ਦੇ ਪਟੀਸ਼ਨਰਾਂ ‘ਤੇ ਲਾਗੂ ਕਰ ਦਿੱਤਾ ਗਿਆ ਹੈ।
ਆਗੂਆਂ ਨੇ ਨਾਲ ਹੀ ਉਨ੍ਹਾਂ ਤੋਂ ਮੰਗ ਕੀਤੀ ਕਿ ਇਸੇ ਢੰਗ ਨਾਲ CWP14307 ਅਧੀਨ ਕਵਰ ਹੁੰਦੇ ਅਧਿਆਪਕਾਂ ਲਈ ਵੀ ਹੋਏ ਫੈਸਲੇ ਸੰਬੰਧੀ ਸਪੀਕਿੰਗ ਆਰਡਰ ਜਾਰੀ ਕੀਤੇ ਜਾਣ ਅਤੇ ਬਾਕੀ ਅਧਿਆਪਕਾਂ ਨੂੰ ਕਾਨੂੰਨੀ ਚੱਕਰਾਂ ਵਿੱਚ ਉਲਝਾਉਣ ਦੀ ਸਮੁੱਚੇ ਕਾਡਰ ਲਈ ਹੀ ਫੈਸਲਾ ਜਰਨਲਾਈਜ ਕੀਤਾ ਜਾਵੇ।
ਡੀਐੱਸਈ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ CWP14307 ਸੰਬੰਧੀ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਰਨਲਾਈਜ ਕਰਨ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ।
ਇਸ ਵਫਦ ਵਿੱਚ ਡੀਟੀਐੱਫ ਫਤਹਿਗੜ੍ਹ ਸਾਹਿਬ ਤੋਂ ਜਿਲ੍ਹਾ ਵਿੱਤ ਸਕੱਤਰ ਸੁਖਜਿੰਦਰ ਸਿੰਘ, ਅਮਨਦੀਪ ਸਿੰਘ ਤੇ ਧਰਮਿੰਦਰ ਸਿੰਘ ਅਤੇ ਸ਼ਿਵ ਸ਼ੰਕਰ ਮੁਹਾਲੀ ਜਿਲ੍ਹਾ ਆਗੂ ਡੀਟੀਐੱਫ ਮੋਹਾਲੀ ਸ਼ਾਮਿਲ ਰਹੇ।