Punjab News: ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ ਕਰੇ ਸਿੱਖਿਆ ਵਿਭਾਗ- ਈਟੀਯੂ ਪੰਜਾਬ

All Latest NewsNews FlashPunjab News

 

ਪੰਜਾਬ ਨੈੱਟਵਰਕ, ਜਲੰਧਰ-

ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ ਭੰਗੂ,ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਭਗਵੰਤ ਪ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਨਰਦੇਵ ਜਰਿਆਲ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਪਿਛਲੇ 20-25 ਸਾਲ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੀ ਉਡੀਕ ਕਰ ਰਹੇ ਹਨ। ਕਈ ਪ੍ਰਾਇਮਰੀ ਅਧਿਆਪਕ ਮਾਸਟਰ ਕਾਡਰ ਦੀ ਪ੍ਰਮੋਸ਼ਨ ਦੀ ਆਸ ਵਿੱਚ ਬਿਨਾਂ ਪ੍ਰਮੋਸ਼ਨ ਦੇ ਹੀ ਰਿਟਾਇਰ ਹੋ ਗਏ ਹਨ।

ਇਸ ਦਾ ਵੱਡਾ ਕਾਰਨ ਚਿਰਾਂ ਤੋਂ ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾ ਨੂੰ ਅੱਖੋਂ-ਪਰੋਖੇ ਕੀਤਾ ਗਿਆ। ਇਸ ਨਾਲ ਪ੍ਰਾਇਮਰੀ ਅਧਿਆਪਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਜਥੇਬੰਦਕ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੇ ਮਾਮਲੇ ਵਿੱਚ ਦਖਲ ਦੇ ਕੇ ਇਨ੍ਹਾਂ ਤਰੱਕੀਆਂ ਨੂੰ ਜਲਦ ਤੋਂ ਜਲਦ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ,ਜ਼ਿਲ੍ਹਾ ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਸਿੰਘ, ਕਪਿਲ ਕਵਾਤਰਾ,ਜਸਵੰਤ ਸਿੰਘ ,ਸੁਖਦੇਵ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਸੁਰਿੰਦਰ ਪਾਲ, ਮਥਰੇਸ਼ ਕੁਮਾਰ, ਨਰਦੇਵ ਜਰਿਆਲ, ਇੰਦਰਜੀਤ ਸਿੰਘ,ਸਤੀਸ਼ ਕੁਮਾਰ, ਪਾਲ ਜੀ ਮੁਕੇਸ਼, ਮੁਨੀਸ਼ ਮੋਹਨ,ਜਤਿੰਦਰ ਅਰੋੜਾ,ਡਾ. ਬਲਵੀਰ ਮੰਨਣ,ਅਨੁਰਾਗ ਸੰਧੀਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ,ਪ੍ਰਿਥੀਪਾਲ ਸਿੰਘ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ,ਸੋਨੂੰ ਭਗਤ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ,ਦੀਪਕ ਆਦਮਪੁਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ,ਗਗਨ ਗੁਪਤਾ,ਸਾਹਿਲ ਗਿੱਲ, ਰਾਜੇਸ਼ ਕੁਮਾਰ, ਯਸ਼ ਮੋਮੀ,ਹਰੀਸ਼ ਪ੍ਰਾਸ਼ਰ,ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ,ਹੇਮਰਾਜ, ਕੁਲਵੰਤ ਸਿੰਘ ਬੜਾਪਿੰਡ,ਅਸ਼ਵਨੀ ਕੁਮਾਰ, ਕੁਲਦੀਪ ਧੀਰਪੁਰ, ਸੁਖਵਿੰਦਰ ਦੁੱਗਲ, ਜਸਵੀਰ ਜੱਫ਼ਲ,ਕੁਲਵੀਰ ਭਤੀਜਾ,ਵਿਕਰਾਂਤ, ਚਰਨਜੀਤ ਸਿੰਘ,ਰਾਜ ਕੁਮਾਰ ਭਤੀਜਾ,ਅਸ਼ੋਕ ਕੁਮਾਰ, ਅਵਿਨਾਸ਼ ਭਗਤ, ਅਮਿਤ ਚੋਪੜਾ,ਦਵਿੰਦਰ ਪੰਧੇਰ, ਮਨਿੰਦਰ ਕੌਰ,ਸਤੀਸ਼ ਕੁਮਾਰੀ,ਸੰਤੋਸ਼ ਬੰਗੜ, ਡਿੰਪਲ ਸ਼ਰਮਾ,ਆਰਤੀ ਗੌਤਮ,ਅਮਨਪ੍ਰੀਤ ਕੌਰ ਸੰਗਲ ਸੋਹਲ, ਮਨਸਿਮਰਤ ਕੌਰ,ਅੰਜਲਾ ਸ਼ਰਮਾ,ਰੀਟਾ,ਸੰਗੀਤਾ, ਡੇਜ਼ੀ,ਪੂਨਮ, ਕੰਚਨ ਬਾਲਾ,ਹਰਪ੍ਰੀਤ ਕੌਰ,ਕੁਲਵਿੰਦਰ ਕੌਰ,ਰਵਿੰਦਰ ਰੂਬੀ,ਪਰਮਜੀਤ ਕੌਰ,ਰੇਖਾ ਭਗਤ,ਮਮਤਾ,ਪ੍ਰਿਅੰਕਾ,ਕਮਲਪ੍ਰੀਤ ਕੌਰ, ਪ੍ਰਦੀਪ ਕੌਰ,ਨੀਲਮ ਰਾਣੀ,ਰਜਵਿੰਦਰ ਕੌਰ,ਸੰਤੋਸ਼ ਟਾਂਡੀ,ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਕੁਲਵੰਤ ਕੌਰ,ਮੋਨਿਕਾ ਉੱਪਲ,ਸੋਨੀਆ ਰਾਣੀ,ਸ਼ਮਾ,ਹਰਸ਼ ਕੁਮਾਰੀ,ਮੀਨੂੰ ਸ਼ਰਮਾ,ਰਾਜਵਿੰਦਰ ਕੌਰ, ਜੋਤੀ ਸ਼ਰਮਾ,ਪਰਮਜੀਤ ਕੌਰ ਬੁਲੰਦ ਪੁਰ,ਨੀਰੂ,ਰੂਬੀ ਅਗਨੀਹੋਤਰੀ,ਨਵਨੀਤ ਕੌਰ, ਸਾਰਿਕਾ,ਵੰਦਨਾ,ਨੀਨਾ ਰਾਣੀ,ਪੂਜਾ,ਧਨੇਸ਼ਵਰੀ ਸ਼ਰਮਾ,ਪੂਨਮ ਅਤੇ ਹੋਰ ਅਧਿਆਪਕ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *