All Latest NewsGeneralHealthNationalNews FlashPoliticsPunjab NewsSportsTechnologyTop BreakingTOP STORIES

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ “ਭਾਰਤ ਰਤਨ” ਦੇਣ ਦੀ ਸੰਸਦ ‘ਚ ਉੱਠੀ ਮੰਗ

 

ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ – ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਦਾ ਹਾਂ, ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੀ ਜਵਾਨੀ ਅਤੇ ਜੀਵਨ ਕੁਰਬਾਨ ਕਰ ਦਿੱਤਾ

ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇ ਕੇ ਉਨ੍ਹਾਂ ਦੇ ਬਲਿਦਾਨ ਦਾ ਕੀਤਾ ਜਾਵੇ ਸੱਚਾ ਸਨਮਾਨ

ਰਾਘਵ ਚੱਢਾ ਨੇ ਕਿਹਾ – ਸ਼ਹੀਦ ਭਗਤ ਸਿੰਘ ਦਾ ਸਨਮਾਨ ਕਰਨ ਨਾਲ ਭਾਰਤ ਰਤਨ ਦਾ ਵਧੇਗਾ ਮਾਣ

ਨਵੀਂ ਦਿੱਲੀ

ਆਜ਼ਾਦੀ ਸੰਗਰਾਮ ਦੇ ਨਾਇਕ ਅਤੇ ਕ੍ਰਾਂਤੀ ਦੇ ਪ੍ਰਤੀਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇ ਕੇ ਉਨ੍ਹਾਂ ਦੇ ਬਲਿਦਾਨ ਨੂੰ ਦੇਸ਼ ਦਾ ਸਰਵਉੱਚ ਸਨਮਾਨ ਦੇਣ ਦੀ ਮੰਗ ਕੀਤੀ ਗਈ ਹੈ। ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਨੌਜਵਾਨ ਸੰਸਦ ਰਾਘਵ ਚੱਢਾ ਨੇ ਸੰਸਦ ਵਿੱਚ ਭਗਤ ਸਿੰਘ ਦੇ ਬਲਿਦਾਨ ਅਤੇ ਯੋਗਦਾਨ ਨੂੰ ਯਾਦ ਕਰਦੇ ਹੋਏ ਸਰਕਾਰ ਨੂੰ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਅਪੀਲ ਕੀਤੀ।

ਰਾਘਵ ਚੱਢਾ ਨੇ ਕਿਹਾ, ”ਭਗਤ ਸਿੰਘ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ, ਆਪਣੇ ਸੁਪਨਿਆਂ ਅਤੇ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਸ਼ਹਾਦਤ ਨੂੰ ਲਗਭਗ 93 ਸਾਲ ਹੋ ਗਏ ਹਨ ਪਰ ਅੱਜ ਵੀ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਸਨਮਾਨ ਨਹੀਂ ਦੇ ਪਾਏ ਹਾਂ। ”

ਭਗਤ ਸਿੰਘ ਦਾ ਯੋਗਦਾਨ ਅਮੁੱਲ

ਭਗਤ ਸਿੰਘ ਬਾਰੇ ਬੋਲਦਿਆਂ ਰਾਘਵ ਚੱਢਾ ਨੇ ਕਿਹਾ, “ਮੈਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਦਾ ਹਾਂ। ਉਹ ਭਾਰਤ ਮਾਤਾ ਦੇ ਸੱਚੇ ਪੁੱਤ ਸਨ। ਉਨ੍ਹਾਂ ਦੀ ਕ੍ਰਾਂਤੀਕਾਰੀ ਸੋਚ ਅਤੇ ਅਦੁੱਤੀ ਸਾਹਸ ਨੇ ਨਾ ਸਿਰਫ਼ ਬ੍ਰਿਟਿਸ਼ ਸ਼ਾਸਨ ਨੂੰ ਚੁਣੌਤੀ ਦਿੱਤੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਜ਼ਾਦੀ ਲਈ ਲੜਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਦੇ ਇਨਕਲਾਬੀ ਭਾਸ਼ਣਾਂ ਤੋਂ ਅੰਗਰੇਜ਼ ਕੰਬਦੇ ਸਨ।”

ਚੱਢਾ ਨੇ ਕਿਹਾ ਕਿ ਭਗਤ ਸਿੰਘ ਨੇ ਸਿਰਫ 23 ਸਾਲ ਦੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦਾ ਜੀਵਨ ਅਤੇ ਸ਼ਹਾਦਤ ਅੱਜ ਵੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। “ਇਥੋਂ ਤੱਕ ਕਿ ਬ੍ਰਿਟਿਸ਼ ਸਾਮਰਾਜ ਦੇ ਉੱਚੇ ਪਹਾੜ ਵੀ ਉਨ੍ਹਾਂ ਦੀ ਹਿੰਮਤ ਅੱਗੇ ਝੁਕ ਗਏ ਸੀ।”

ਭਾਰਤ ਰਤਨ ਦਾ ਅਸਲ ਗੌਰਵ

ਰਾਘਵ ਚੱਢਾ ਨੇ ਜ਼ੋਰ ਦੇ ਕੇ ਕਿਹਾ, “ਜੇਕਰ ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ, ਤਾਂ ਇਹ ਉਨ੍ਹਾਂ ਦੇ ਸਨਮਾਨ ਦੇ ਨਾਲ-ਨਾਲ ਇਸ ਪੁਰਸਕਾਰ ਦੀ ਸ਼ਾਨ ਨੂੰ ਵੀ ਵਧਾਏਗਾ। ਇਹ ਸਿਰਫ਼ ਇੱਕ ਸਨਮਾਨ ਨਹੀਂ ਹੋਵੇਗਾ, ਸਗੋਂ ਇਹ ਉਨ੍ਹਾਂ ਦੀ ਕੁਰਬਾਨੀ ਨੂੰ ਮਾਨਤਾ ਦੇਣ ਦਾ ਇੱਕ ਸਸ਼ਕਤ ਕਦਮ ਹੋਵੇਗਾ।”

ਪ੍ਰੇਰਨਾਦਾਇਕ ਕਵਿਤਾ ਰਾਹੀਂ ਕਹੀ ਦੇਸ਼ ਦੇ ਦਿਲ ਦੀ ਗੱਲ :

“ਲਿਖ ਰਹਾ ਹੂੰ ਮੈਂ ਜਿਸਕਾ ਅੰਜਾਮ, ਕੱਲ ਆਗਾਜ਼ ਆਏਗਾ
ਮੇਰੇ ਲਹੂ ਕਾ ਹਰ ਏਕ ਕਤਰਾ ਇਨਕਲਾਬ ਲਾਏਗਾ

ਮੈਂ ਰਹੂੰ ਨਾ ਰਹੂੰ, ਯੇ ਵਾਅਦਾ ਹੈ ਤੁਝਸੇ ਮੇਰਾ

ਮੇਰੇ ਬਾਅਦ ਵਤਨ ਪੇ ਮਿਟਨੇ ਵਾਲੋਂ ਕਾ ਸੈਲਾਬ ਆਏਗਾ”

ਨੌਜਵਾਨਾਂ ਲਈ ਪ੍ਰੇਰਨਾ

ਸੰਸਦ ਮੈਂਬਰ ਨੇ ਕਿਹਾ ਕਿ ਭਗਤ ਸਿੰਘ ਸਿਰਫ਼ ਆਜ਼ਾਦੀ ਘੁਲਾਟੀਏ ਹੀ ਨਹੀਂ ਸਨ ਸਗੋਂ ਭਾਰਤ ਦੇ ਨੌਜਵਾਨਾਂ ਲਈ ਰੋਲ ਮਾਡਲ ਵੀ ਸਨ। ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੇ ਦੇਸ਼ ਲਈ ਕਿਵੇਂ ਕੰਮ ਕਰਨਾ ਚਾਹੀਦਾ ਹੈ। “ਅੱਜ ਦੇ ਸਮੇਂ ਵਿੱਚ, ਜਦੋਂ ਦੁਨੀਆ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ, ਭਗਤ ਸਿੰਘ ਦੇ ਵਿਚਾਰ ਸਾਨੂੰ ਸਹੀ ਰਸਤਾ ਦਿਖਾ ਸਕਦੇ ਹਨ।”

ਸਰਕਾਰ ਨੂੰ ਕੀਤੀ ਅਪੀਲ

ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕਰਦਿਆਂ ਉਨ੍ਹਾਂ ਕਿਹਾ, “ਸਰਕਾਰ ਨੂੰ ਇਹ ਕਦਮ ਚੁੱਕਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ, ਜੇਕਰ ਇਹ ਕੰਮ ਹੋ ਗਿਆ ਤਾਂ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਸਦਨ ਨੂੰ ਦੁਆਵਾਂ ਦੇਣਗੀਆਂ।”

 

Leave a Reply

Your email address will not be published. Required fields are marked *