ਵੱਡੀ ਖ਼ਬਰ: Gujarat ‘ਚ ਫਰਜ਼ੀ ਅਫਸਰਾਂ ਅਤੇ ਅਦਾਲਤਾਂ ਦੀ ਭਰਮਾਰ! Fake ED ਗਿਰੋਹ ਦੇ 12 ਮੈਂਬਰ ਗ੍ਰਿਫ਼ਤਾਰ

All Latest NewsBusinessGeneral NewsHealth NewsNational NewsNews FlashPolitics/ OpinionSports NewsTechnologyTop BreakingTOP STORIES

 

Fake ED Team Busted In Gandhidham: ਪਿਛਲੇ ਕੁਝ ਸਮੇਂ ਤੋਂ ਗੁਜਰਾਤ ਵਿੱਚ ਫਰਜ਼ੀ ਅਫਸਰਾਂ ਅਤੇ ਅਦਾਲਤਾਂ ਦੀ ਭਰਮਾਰ ਹੈ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੂਰੀ ਫਰਜ਼ੀ ਟੀਮ ਇਸ ਧੋਖਾਧੜੀ ਵਿੱਚ ਫਸ ਗਈ ਹੈ। ਕਿਰਨ ਪਟੇਲ ਦੀ ਧੋਖਾਧੜੀ ਤੋਂ ਬਾਅਦ ਲਗਾਤਾਰ ਫਰਜ਼ੀ ਅਫਸਰ ਫੜੇ ਜਾ ਰਹੇ ਹਨ ਕਿਉਂਕਿ ਸੂਬੇ ‘ਚ ਧੋਖਾਧੜੀ ਵਧ ਗਈ ਹੈ।

ਔਰਤ ਸਮੇਤ 12 ਮੁਲਜ਼ਮ ਗ੍ਰਿਫ਼ਤਾਰ

ਮੀਡੀਆ ਰਿਪੋਰਟਾਂ ਮੁਤਾਬਿਕ, ਇਸ ਕੜੀ ‘ਚ ਹੁਣ ਪੂਰਬੀ ਕੱਛ LCB ਨੂੰ ਪਤਾ ਲੱਗਾ ਹੈ ਕਿ 3 ਦਿਨ ਪਹਿਲਾਂ ਗਾਂਧੀਧਾਮ ਦੀ ਰਾਧਿਕਾ ਜਵੈਲਰਜ਼ ‘ਤੇ ਫਰਜ਼ੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਜਾਂਚ ਕਰਦੇ ਹੋਏ ਪੂਰਬੀ ਕੱਛ ਐਲਸੀਬੀ ਅਤੇ ਏ ਡਿਵੀਜ਼ਨ ਨੇ ਇੱਕ ਔਰਤ ਸਮੇਤ ਫਰਜ਼ੀ ਈਡੀ ਗਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਰਅਸਲ, ਪਿਛਲੇ ਕੁਝ ਸਮੇਂ ਤੋਂ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਫ਼ਰਜ਼ੀ ਈਡੀ ਅਫ਼ਸਰਾਂ ਦੀ ਟੀਮ ਗਾਂਧੀਧਾਮ ਅਤੇ ਕੱਛ ਦੇ ਹੋਰ ਖੇਤਰਾਂ ਵਿੱਚ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸ਼ਿਕਾਰ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਸੀ ਇਹ ਧੋਖਾਧੜੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਇੱਕ ਐਕਟਿਵਾ ਸਮੇਤ 45 ਲੱਖ ਰੁਪਏ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ।

ਕੱਛ ਪੂਰਬੀ ਦੇ ਐਸਪੀ ਸਾਗਰ ਬਾਗਮਾਰ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਫਰਜ਼ੀ ਈਡੀ ਟੀਮ ਇੰਟਰਨੈੱਟ ਤੋਂ ਜਾਣਕਾਰੀ ਲੈ ਕੇ ਉਦਯੋਗਪਤੀਆਂ ਅਤੇ ਵੱਡੇ ਕਾਰੋਬਾਰੀਆਂ ਵਰਗੇ ਅਮੀਰ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਦੀ ਸੀ ਅਤੇ ਉਨ੍ਹਾਂ ਤੋਂ ਲੱਖਾਂ-ਕਰੋੜਾਂ ਰੁਪਏ ਦੀ ਉਗਰਾਹੀ ਕਰਦੀ ਸੀ।

ਇਸ ਗਰੋਹ ਨੇ ਗਾਂਧੀਧਾਮ ‘ਚ ਸੋਨੇ ਦੇ ਵਪਾਰੀ ‘ਤੇ ਛਾਪਾ ਮਾਰ ਕੇ ਲੱਖਾਂ ਦਾ ਸੋਨਾ ਬਰਾਮਦ ਕੀਤਾ ਹੈ। ਮੁਲਜ਼ਮਾਂ ਵਿੱਚੋਂ ਸ਼ੈਲੇਂਦਰ ਦੇਸਾਈ, ਜੋ ਆਪਣੇ ਆਪ ਨੂੰ ਈਡੀ ਅਧਿਕਾਰੀ ਦੱਸਦਾ ਸੀ, ਕੋਲ ਅੰਕਿਤ ਤਿਵਾਰੀ ਦੇ ਨਾਂ ‘ਤੇ ਬਣਿਆ ਇੱਕ ਫਰਜ਼ੀ ਈਡੀ ਅਧਿਕਾਰੀ ਦਾ ਪਛਾਣ ਪੱਤਰ ਵੀ ਸੀ।

ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿੱਚ ਪਹਿਲਾਂ ਫਰਜ਼ੀ ਸਰਕਾਰੀ ਦਫਤਰ ਸਨ, ਫਰਜ਼ੀ ਪੁਲਿਸ, ਫਰਜ਼ੀ ਸੀਬੀਆਈ, ਫਰਜ਼ੀ ਪੀਐਮਓ ਅਫਸਰ, ਫਰਜ਼ੀ ਸੀਐਮਓ ਅਫਸਰ, ਫਰਜ਼ੀ ਮੰਤਰੀ ਦਾ ਪੀ.ਏ, ਫਰਜ਼ੀ ਫੌਜੀ, ਫਰਜ਼ੀ ਸਕੂਲ, ਫਰਜ਼ੀ ਦਫਤਰ, ਫਰਜ਼ੀ ਅਦਾਲਤ, ਫਰਜ਼ੀ ਜੱਜ ਤੋਂ ਬਾਅਦ ਹੁਣ ਫਰਜ਼ੀ ਈਡੀ ਦੀ ਟੀਮ ਨੇ ਫੜਿਆ ਹੈ।

 

Media PBN Staff

Media PBN Staff

Leave a Reply

Your email address will not be published. Required fields are marked *