ਸਰਕਾਰੀ ਸਕੂਲ ਮੋਠਾਂ ਵਾਲਾ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ
ਪੰਜਾਬ ਨੈੱਟਵਰਕ, ਫਿਰੋਜ਼ਪੁਰ-
ਸਵਰਗਵਾਸੀ ਫੌਜੀ ਹਰਭਜਨ ਸਿੰਘ ਮੋਠਾਂ ਵਾਲਾ ਦੇ ਪਰਿਵਾਰ ਵੱਲੋਂ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਰਸ਼ਪਾਲ ਕੌਰ ਦੇ ਸਪੁੱਤਰ ਸਰਦਾਰ ਗੁਰਤੇਜ ਸਿੰਘ ਸੰਧੂ NRI (ਕੈਨੇਡਾ) ਵੱਲੋਂ ਅੱਜ ਪਿੰਡ ਮੋਠਾਂ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਰਦੀ ਦੀ ਪੂਰੀ ਵਰਦੀ ਵੰਡਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ। ਵਰਦੀ ਦੇ ਨਾਲ ਸਟੇਸ਼ਨਰੀ ਦਾ ਸਮਾਨ ਕਾਪੀ ਪੈਨ ਪੈਨਸਿਲ ਜਰੂਰਤ ਮੁਤਾਬਕ ਸਾਰੇ ਵਿਦਿਆਰਥੀਆਂ ਨੂੰ ਵੰਡੇ ਗਏ। ਉਹਨਾਂ ਨਾਲ ਪਰਿਵਾਰਕ ਮੈਂਬਰ ਸੂਬੇਦਾਰ ਸਰਦਾਰ ਮੇਜਰ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ ਮੌਜੂਦ ਸਨ।
ਸਕੂਲ ਦੇ ਹੈਡ ਟੀਚਰ ਕੰਵਲਦੀਪ ਕੌਰ, ਦਾਰਾ ਸਿੰਘ ਪਵਾਰ, ਭਾਰਤ ਭੂਸ਼ਣ ਤੇ ਜਗਸੀਰ ਸਿੰਘ ਅਧਿਆਪਕਾਂ ਵੱਲੋਂ NRI ਪਰਿਵਾਰ ਦਾ ਤਹਿ ਦਿਲੋਂ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਮਾਤਾ ਰਸ਼ਪਾਲ ਕੌਰ, ਸੂਬੇਦਾਰ ਮੇਜਰ ਸਿੰਘ, ਜਸਕਰਨ ਸਿੰਘ ਸੰਧੂ, ਰਣਜੀਤ ਮੋਠਾਂਵਾਲਾ, ਸਕੂਲ ਮੁਖੀ ਮੈਡਮ ਅਮਨਦੀਪ ਕੌਰ, ਅਧਿਆਪਕਾ ਸੰਤੋਸ਼ ਰਾਣੀ, ਦਵਿੰਦਰ ਪਾਲ, ਰਮਨਦੀਪ ਸਿੰਘ ਪ੍ਰਾਇਮਰੀ ਸਟਾਫ ਤੋਂ ਐਚ ਟੀ ਮੈਡਮ ਕੰਵਲਦੀਪ ਕੌਰ, ਅਧਿਆਪਕ ਦਾਰਾ ਸਿੰਘ, ਭਾਰਤ ਭੂਸ਼ਣ ਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ।