ਚੰਡੀਗੜ੍ਹ ਵਿਚ ਕੱਲ੍ਹ 21 ਦਸੰਬਰ ਨੂੰ ਹੋਵੇਗੀ ਖ਼ੇਤਰ ਦੀ ਪਹਿਲੀ ”ਐਂਟਰਪਰੇਨੋਰਸ਼ਿਪ ਐਂਡ ਪੈਰੇੰਟਿੰਗ ਕੌਂਕਲੇਵ – ਐਨਪਾਰਕ 24”
ਮੀਡੀਆ ਪੀਬੀਐਨ, ਚੰਡੀਗੜ੍ਹ:
ਖੇਤਰ ਵਿਚ ਪਹਿਲੀ ਵਾਰ ਵਿਦਿਆਰਥੀਆਂ ਵਿਚ ਐਂਟਰਪਰੇਨੋਰਸ਼ਿਪ ਨੂੰ ਉਤਸ਼ਾਹਤ ਕਰਨ ਲਈ, ਦਾਸ ਐਂਡ ਬ੍ਰਾਊਨ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ (ਡੀ-ਬੈਲਜ਼ ) ਦੁਆਰਾ ਟ੍ਰਿਨਿਟੀ ਦੇ ਸਹਿਯੋਗ ਨਾਲ “ਐਂਟਰਪ੍ਰਨਿਓਰਸ਼ਿਪ ਐਂਡ ਪੇਰੈਂਟਿੰਗ ਕਨਕਲੇਵ – ਐਨਪਾਰਕ 24” ਦਾ ਅੱਜ ਆਯੋਜਨ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਰੁਚਿਕਾ ਸ਼ਰਮਾ, ਚੀਫ ਲਰਨਿੰਗ ਅਫਸਰ ਨੇ ਦੱਸਿਆ ਕਿ ਅੱਜ ਸੀ.ਆਈ.ਆਈ., ਸੈਕਟਰ 31, ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਐਨਪਾਰਕ-24 ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੇ ਉੱਦਮੀ ਬਣਾਉਣ ਬਾਰੇ ਵਿਸਥਾਰਪੂਰਵਕ ਪੈਨਲ ਚਰਚਾ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਪੈਨਲ ਚਰਚਾ “ਰਾਈਜ਼ਿੰਗ ਫਿਊਚਰ ਐਂਟਰਪ੍ਰੀਨਿਓਰਜ਼” ਵਿੱਚ ਖੇਤਰ ਦੇ ਉੱਘੇ ਉਦਯੋਗਪਤੀਆਂ, ਜਿਹਨਾਂ ਵਿੱਚ ਲਾਹੌਰੀ ਜੀਰਾ ਦੇ ਸੰਸਥਾਪਕ ਸੌਰਭ ਮੁੰਜਾਲ, ਸਿਗਨਫਿਕੇਂਟ ਦੇ ਸੀਈਓ ਹਰਿਤ ਮੋਹਨ, ਯੂ-ਐਂਗੇਜ ਦੇ ਸੰਸਥਾਪਕ ਸਮੀਰ ਸ਼ਰਮਾ, ਹੈਪੀਨੈੱਸ ਇਜ ਲਵ ਦੀ ਸੰਸਥਾਪਕ ਜੋਤਿਕਾ ਬੇਦੀ ਸ਼ਾਮਲ ਹਨ, ਸ਼ਿਰਕਤ ਕਰਨਗੇ ।
ਉਹਨਾਂ ਕਿਹਾ ਕਿ ਦੂਜੀ ਪੈਨਲ ਚਰਚਾ “ਨੈਕਸਟ ਜਨਰੇਸ਼ਨ ਪੇਰੈਂਟਿੰਗ” ਵਿੱਚ ਸਾਬਕਾ ਆਈਏਐਸ ਅਤੇ ਮਸ਼ਹੂਰ ਮੋਟੀਵੇਸ਼ਨਲ ਸਪੀਕਰ ਵਿਵੇਕ ਅੱਤਰੀ, ਐਕਸਐਲ ਸਕਾਊਟ ਦੀ ਸੰਸਥਾਪਕ ਕੋਮਲ ਤਲਵਾਰ, ਕੰਟੈਂਟ ਫੈਕਟਰੀ ਤੋਂ ਰਿਤਿਕਾ ਸਿੰਘ, ਹਰਪ੍ਰੀਤ ਰੰਧਾਵਾ ਲੀਡ ਐਡੂਕੇਸ਼ਨ ਸਪੈਸ਼ਲਿਸਟ ਐੱਪਲ ਐਡੂਕੇਸ਼ਨ ਅਤੇ ਪ੍ਰਸਿੱਧ ਸਿੱਖਿਆਵਿਦ ਕਵਿਤਾ ਦਾਸ ਹਿੱਸਾ ਲੈਣਗੇ। “ਇਸ ਤੋਂ ਇਲਾਵਾ ਏਡੀਜੀਪੀ ਪੰਜਾਬ (ਐਨਆਰਆਈ) ਪ੍ਰਵੀਨ ਸਿਨਹਾ, ਸਕੱਤਰ ਸਕੂਲ ਸਿੱਖਿਆ ਕੇ ਕੇ ਯਾਦਵ, ਆਮਦਨ ਕਰ ਵਿਭਾਗ ਦੀ ਵਧੀਕ ਕਮਿਸ਼ਨਰ ਲਗਨਪ੍ਰੀਤ ਸੰਧੂ ਅਤੇ ਚੰਡੀਗੜ੍ਹ ਦੇ ਹੋਰ ਪਤਵੰਤੇ ਇਸ ਇਤਿਹਾਸਕ ਪਲ ਦਾ ਹਿੱਸਾ ਬਣਨ ਲਈ ਹਾਜ਼ਰ ਹੋਣਗੇ ਅਤੇ ਨਾਲ ਹੀ ਪ੍ਰਸਿੱਧ ਲੇਖਿਕਾ ਡਾ. ਮੰਜੁਲਾ ਸ਼ਰਾਫ ਵੀ ਇਸ ਮੌਕੇ ਤੇ ਮੌਜੂਦ ਹੋਣਗੇ”, ਉਹਨਾਂ ਦੱਸਿਆ |
ਰੁਚਿਕਾ ਸ਼ਰਮਾ ਨੇ ਕਿਹਾ ਕਿ ਪੰਚਕੂਲਾ ਵਿੱਚ ਡੀ-ਬੇਲਜ਼ ਨਾਲ ਸਿੱਖਿਆ ਦੀ ਦੁਨੀਆ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ-ਬੇਲਜ਼ ਰਵਾਇਤੀ ਅੰਕਾਂ ਦੇ ਮੁਲਾਂਕਣ ਦੀ ਬਜਾਏ ਗਤੀਵਿਧੀ ਆਧਾਰਿਤ ਅਨੁਭਵੀ ਸਿੱਖਣ ਦੇ ਤਰੀਕਿਆਂ ‘ਤੇ ਧਿਆਨ ਕੇਂਦਰਿਤ ਕਰੇਗਾ, ਤਾਂ ਜੋ ਹਰੇਕ ਬੱਚਾ ਆਪਣੀ ਸਮਰੱਥਾ ਨੂੰ ਪਛਾਣਨ ਦੇ ਨਾਲ-ਨਾਲ ਗੁਣਾਂ ਦਾ ਵਿਕਾਸ ਕਰ ਸਕੇ।