All Latest NewsNews FlashPunjab News

Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਅਧਿਆਪਕ ਮੋਰਚੇ ਨੇ ਦੱਸਿਆ ‘ਲਾਰੇਬਾਜ ਮਨਿਸਟਰ’, ਫੂਕੇ ਪੁਤਲੇ

 

Punjab News: ਸਿੱਖਿਆ ਮੰਤਰੀ ਦਾ ਕਾਰਜਕਾਲ ਹੁਣ ਤੱਕ ਰਿਹਾ ਨਿਰਾਸ਼ਾਜਨਕ- ਪਰਮਜੀਤ ਸਿੰਘ ਪਟਿਆਲਾ

ਪੰਜਾਬ ਨੈੱਟਵਰਕ, ਪਟਿਆਲਾ’-

Punjab News: ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਪਰਮਜੀਤ ਸਿੰਘ ਪਟਿਆਲਾ ਅਤੇ ਅਮਨਦੀਪ ਸਿੰਘ ਬਰਸਟ ਦੀ ਅਗਵਾਈ ਹੇਠ ਡੀਈਓ ਦਫ਼ਤਰ ਪਟਿਆਲਾ ਦੇ ਸਾਹਮਣੇ ਅਧਿਆਪਕ ਇਕੱਤਰ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਪਟਿਆਲਾ ਤੇ ਦੀਦਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਲਾਰਾ ਲਾਉ ਨੀਤੀ ਅਤੇ ਡੰਗ ਟਪਾਊ ਨੀਤੀ ਦੀ ਅਪਣਾ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨ ,ਮਹਿੰਗਾਈ ਭੱਤਾ ਜਾਰੀ ਕਰਨ ਅਤੇ ਤਨਖਾਹ ਕਮਿਸ਼ਨ ਦਾ ਬਕਾਇਆਂ ਦਾ ਇੱਕ ਮੁਸ਼ਤ ਭੁਗਤਾਨ ਕਰਨ ਦੀ ਮੰਗ ਅਧਿਆਪਕ ਮੁਲਾਜ਼ਮਾਂ ਵਲੋਂ ਕੀਤੀ ਜਾ ਰਹੀ ਹੈ।

ਮੋਰਚੇ ਦੇ ਆਗੂਆਂ ਹਿੰਮਤ ਸਿੰਘ ਖੋਖ, ਨਿਰਭੈ ਸਿੰਘ ਜਰਗ, ਮਨਦੀਪ ਸਿੰਘ ਕਾਲੇਕੇ, ਅਮਨਦੀਪ ਸਿੰਘ ਬਰਸਟ ਨੇ ਜ਼ੋਰ ਦਿੰਦਿਆਂ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚੋਂ ਕ੍ਰਾਂਤੀਕਾਰੀ ਬਦਲਾਅ ਦਾ ਨਾਅਰਾ ਲਾ ਕੇ ਸੱਤਾ ਹਥਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿੱਖਿਆ ਮੰਤਰੀ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਭਗੌੜਾ ਹੋ ਰਿਹਾ ਹੈ ਅਤੇ ਅਧਿਆਪਕ ਵਰਗ ਦੀਆਂ ਭਖਦੀਆਂ ਮੰਗਾਂ ਨੂੰ ਹੱਲ ਕਰਨ ਵਿੱਚ ਨਾ ਕਾਮਯਾਬ ਸਿੱਧ ਹੋਇਆ ਹੈ।

ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, 37 ਤਰ੍ਹਾਂ ਦੇ ਭੱਤੇ ਰੋਕਣ , ਪੇਂਡੂ ਭੱਤਾ ਬਹਾਲ ਨਾ ਕਰਨ, 14% ਡੀ ਏ ਨਾ ਦੇਣ ਏਸੀਪੀ ਸਕੀਮ ਰੋਕਣ, ਨਵੀਂ ਸਿੱਖਿਆ ਨੀਤੀ 2020 ਲਾਗੂ ਕਰਨ ਸਕੂਲਾਂ ਦੀ ਆਕਾਰ ਘਟਾਈ, ਈਟੀਟੀ ਤੋਂ ਐਚਟੀ, ਐਚਟੀ ਤੋਂ ਸੀਐਚਟੀ, ਸੀਐਚਟੀ ਤੋਂ ਬੀਪੀਓਜ, ਪ੍ਰਾਈਮਰੀ ਤੋਂ ਮਾਸਟਰ ਕਾਡਰ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ।

ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਨਾ ਕਰਨ, ਲੈਕਚਰਾਰ ਅਤੇ ਮਾਸਟਰ ਕਾਡਰ ਤਰੱਕੀਆਂ ਵੇਲੇ ਸਾਰੇ ਸਟੇਸ਼ਨ ਸ਼ੋ ਨਾ ਕਰਨ, ਪ੍ਰਾਇਮਰੀ ਸਕੂਲਾਂ ਦੇ ਸਵੀਪਰਾਂ ਦੀਆਂ ਤਨਖਾਹਾਂ ਸਤੰਬਰ 2024 ਤੋਂ ਬਾਅਦ ਜਾਰੀ ਨਾ ਕਰਨ, 100 ਤੋਂ ਘੱਟ ਗਿਣਤੀ ਬੱਚਿਆਂ ਵਾਲੇ ਸਕੂਲਾਂ ਵਿੱਚੋਂ ਸਫਾਈ ਕਰਮਚਾਰੀ ਦੀ ਤਨਖਾਹ ਰੋਕਣ ਦੇ ਖਿਲਾਫ ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਅਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪਟਿਆਲਾ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

ਆਗੂਆਂ ਨੇ 8 ਮਾਰਚ 2024 ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਕੀਤੀ ਜਾਣ ਵਾਲੀ ਰੈਲੀ ਦੇ ਸੰਬੰਧ ਵਿੱਚ ਅਧਿਆਪਕਾਂ ਦੀ ਲਾਮਬੰਦੀ ਕਰਨ ਦਾ ਹੋਕਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਭੈ ਸਿੰਘ ਜਰਗ ਯਾਦਵਿੰਦਰ ਕੁਮਾਰ,ਪ੍ਰਕਾਸ਼ ਸਿੰਘ, ਮਨਦੀਪ ਕਾਲੇਕਾ, ਸਤਨਾਮ ਸਿੰਘ ਬਰਸਟ, ਹਰਪ੍ਰੀਤ ਸਿੰਘ ਲਚਕਾਣੀ, ਗੁਰਪ੍ਰੀਤ ਸਿੰਘ ਵਜੀਦਪੁਰ, ਜਸਵੀਰ ਸਿੰਘ ਸੇਖੂਪੁਰ, ਅਧਿਆਪਕ ਆਗੂ ਹਾਜ਼ਰ ਸਨ।

 

Leave a Reply

Your email address will not be published. Required fields are marked *