Ferozepur News: ਮਮਦੋਟ ਦੇ ਵਾਰਡ ਨੰਬਰ 10 ਤੋਂ AAP ਉਮੀਦਵਾਰ ਗੁਰਪ੍ਰੀਤ ਸਿੰਘ ਸਵਨਾ ਜਿੱਤੇ
ਜਸਬੀਰ ਸਿੰਘ ਕੰਬੋਜ, ਫਿਰੋਜ਼ਪੁਰ
ਕਸਬਾ ਮਮਦੋਟ ਦੇ ਵਾਰਡ ਨੰਬਰ 10 ਤੋਂ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਸਵਨਾ 58 ਵੋਟਾਂ ਦੇ ਨਾਲ ਨਾਲ ਜਿੱਤ ਗਏ ਹਨ। ਜਾਣਕਾਰੀ ਮੁਤਾਬਿਕ, ਵਾਰਡ ਨੰਬਰ ਦਸ ਤੇ ਹੋਈ ਜਿਮਨੀ ਚੋਣ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਫ਼ਸਵੀਂ ਟੱਕਰ ਸੀ।
ਕਾਂਗਰਸ ਦੇ ਉਮੀਦਵਾਰ ਅਕਾਸ਼ਦੀਪ ਕੌਰ ਨੂੰ ਕੁੱਲ 156 ਵੋਟਾਂ ਪਈਆਂ ਅਤੇ ਬੀਜੇਪੀ ਉਮੀਦਵਾਰ ਸੋਨਾ ਸਿੰਘ ਨੂੰ 63 ਵੋਟਾਂ ਪਈਆਂ ਜਦੋਂਕਿ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਸਵਨਾ ਨੁੰ ਸਭ ਤੋਂ ਵੱਧ 214 ਵੋਟਾਂ ਪਈਆਂ, ਉਹ 58 ਵੋਟਾਂ ਦੇ ਨਾਲ ਜੇਤੂ ਰਹੇ।
ਹਾਲਾਂਕਿ ਇਨ੍ਹਾਂ ਚੋਣਾਂ ਵਿੱਚ ਮਹੱਤਵਪੂਰਨ ਗੱਲ ਇਹ ਵੀ ਰਹੀ ਕਿ, 1 ਵੋਟ ਨੋਟਾ ਨੂੰ ਵੀ ਪਈ ਹੈ। ਦੱਸ ਦਈਏ ਕਿ, 503 ਵੋਟਰਾਂ ਵਿਚੋਂ 434 ਵੋਟਰਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ।