ਅਹਿਮ ਖ਼ਬਰ: BLOs ਨੇ ਚੋਣਾਂ ਦਾ ਕੀਤਾ ਸੰਪੂਰਨ ਬਾਈਕਾਟ
ਅਹਿਮ ਖ਼ਬਰ: BLOs ਨੇ ਚੋਣਾਂ ਦਾ ਕੀਤਾ ਸੰਪੂਰਨ ਬਾਈਕਾਟ
ਮੋਹਾਲੀ, 9 ਦਸੰਬਰ 2025 (Media PBN):
ਜਿਲ੍ਹਾ ਮੋਗਾ ਦੇ ਵੱਖ ਵੱਖ ਹਲਕਿਆਂ ਵਿਚ ਜਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਆਯੋਜਿਤ ਚੋਣ ਰਹਿਸਲ ਸਥਾਨ ਏਡੀ ਕਾਲਜ ਧਰਮਕੋਟ, ਗਰਲਜ ਸਕੂਲ ਬਾਘਾਪੁਰਾਣਾ, ਆਦਰਸ਼ ਸਕੂਲ ਜਵਾਹਰ ਸਿੰਘ ਵਾਲਾ, ਐੱਸਡੀ ਸਕੂਲ ਮੋਗਾ ਵਿਖੇ ਇਕੱਤਰ ਹੋਏ ਬੀਐੱਲਓਜ ਵੱਲੋਂ ਸਮੂਹਿਕ ਤੌਰ ਤੇ ਭਾਰੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ।
ਇਹ ਰੋਸ ਪ੍ਰਦਰਸ਼ਨ ਹਲਕਾ ਨਿਹਾਲ ਸਿੰਘ ਦੇ ਪ੍ਰਧਾਨ ਜਸਵਿੰਦਰ ਸਿੰਘ, ਹਲਕਾ ਧਰਮਕੋਟ ਦੇ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ, ਹਲਕਾ ਬਾਘਾਪਰਾਣਾ ਦੇ ਪ੍ਰਧਾਨ ਗੋਬਿੰਦ ਸਿੰਘ, ਹਲਕਾ ਮੋਗਾ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਦੇ ਹੋਏ ਆਪਣੇ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨਾਲ ਮੌਕੇ ਤੇ ਮੀਟਿੰਗ ਕਰਕੇ ਚੋਣ ਡਿਉਟੀ ਤੋਂ ਛੋਟ ਸਬੰਧੀ ਲਿਖਤੀ ਸੂਚਨਾ ਵੀ ਦਿੱਤੀ ਗਈ।
ਹਲਕਾ ਧਰਮਕੋਟ ਦੇ ਐੱਸਡੀਐੱਮ ਹਿਤੇਸ਼ਵੀਰ ਗੁਪਤਾ ਨਾਲ ਮੌਕੇ ਹੋਈ ਮੁਲਾਕਾਤ ਵਿਚ ਚੋਣ ਡਿਉਟੀ ਤੋਂ ਛੋਟ ਦੇਣ ਦਾ ਵਾਅਦਾ ਯੂਨੀਅਨ ਵਫਦ ਨਾਲ ਕੀਤਾ ਗਿਆ ਤੇ ਐੱਸਆਈਆਰ ਦੇ ਕੰਮ ਨਾਲ ਸਬੰਧਤ ਮੰਗਾਂ ਤੇ ਦੁਬਾਰਾ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਸਮੂਹ ਬੀਐੱਲਓਜ ਵੋਟਾਂ ਸਬੰਧੀ ਸਾਰਾ ਸਾਲ ਆਪਣੀਆਂ ਡਿਊਟੀ ਇਮਾਨਦਾਰੀ ਨਾਲ ਕਰਦੇ ਹਨ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਵੀ ਚੋਣ ਡਿਊਟੀ ਲਗਾਈ ਹੈ, ਜੋ ਕਿ ਸਰਾਸਰ ਗਲਤ ਹੈ ਜੇਕਰ 10 ਦਸੰਬਰ ਨੂੰ ਹੋ ਰਹੀ ਚੋਣ ਰਹਿਸ਼ਲ ਵਿਚ ਦੁਬਾਰਾ ਬੀਐੱਲਓਜ ਦੀ ਡਿਊਟੀ ਆਈ ਤਾਂ ਸਾਰੇ ਜ਼ਿਲ੍ਹੇ ਦੇ ਸਮੂਹ ਬੀਐੱਲਓ ਮੋਗਾ ਵਿਖੇ ਉਸੇ ਦਿਨ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਸਮੂਹਿਕ ਰੂਪ ਵਿਚ ਕਰਨਗੇ। ਇਸ ਸਮੇਂ ਜਿਲ੍ਹਾ ਮੋਗਾ ਦੇ 800 ਤੋਂ ਵੱਧ ਬੀਐੱਲਓਜ ਹਾਜਰ ਸਨ।

