ਵੱਡੀ ਖ਼ਬਰ: ਭਾਰਤ ਨੂੰ ਮਿਲਿਆ ਨਵਾਂ ਚੀਫ਼ ਜਸਟਿਸ, 11 ਨਵੰਬਰ ਨੂੰ ਸੰਭਾਲਣਗੇ ਅਹੁਦਾ
ਪੰਜਾਬ ਨੈੱਟਵਰਕ, ਨਵੀਂ ਦਿੱਲੀ-
ਦੇਸ਼ ਦੇ ਅਗਲੇ ਚੀਫ਼ ਜਸਟਿਸ, ਜਸਟਿਸ ਸੰਜੀਵ ਖੰਨਾ ਹੋਣਗੇ। ਉਹ 11 ਨਵੰਬਰ ਨੂੰ ਅਹੁਦਾ ਸੰਭਾਲਣਗੇ। ਉਹ ਦੇਸ਼ ਦੇ 51ਵੇਂ ਚੀਫ਼ ਜਸਟਿਸ ਹੋਣਗੇ, ਜਿਸ ਦਾ ਐਲਾਨ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੀਤਾ ਹੈ।
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਆਪਣੇ ਉੱਤਰਾਧਿਕਾਰੀ ਵਜੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਸੰਜੀਵ ਖੰਨਾ ਦੇ ਨਾਮ ਦੀ ਸਿਫ਼ਾਰਸ਼ ਕੀਤੀ ਸੀ।
ਸਰਕਾਰ ਨੇ ਸਾਬਕਾ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਮੈਮੋਰੈਂਡਮ ਆਫ਼ ਪ੍ਰੋਸੀਜ਼ਰ ਅਨੁਸਾਰ ਆਪਣੀਆਂ ਸਿਫ਼ਾਰਸ਼ਾਂ ਭੇਜਣ ਲਈ ਕਿਹਾ ਸੀ। ਦਰਅਸਲ, ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੋ ਸਾਲ ਦੇ ਕਾਰਜਕਾਲ ਤੋਂ ਬਾਅਦ 10 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
Centre notifies the appointment of Justice Sanjeev Khanna as the next Chief Justice of India, effective from November 11th. His appointment follows the retirement of the current Chief Justice DY Chandrachud pic.twitter.com/YO9wniuUsK
— ANI (@ANI) October 24, 2024
ਜਸਟਿਸ ਸੰਜੀਵ ਖੰਨਾ ਜਸਟਿਸ ਡੀਵਾਈ ਚੰਦਰਚੂੜ ਦੇ 65 ਸਾਲ ਦੇ ਹੋਣ ਦੇ ਇਕ ਦਿਨ ਬਾਅਦ 11 ਨਵੰਬਰ ਨੂੰ ਸਹੁੰ ਚੁੱਕਣਗੇ। ਜਸਟਿਸ ਚੰਦਰਚੂੜ ਨੇ 8 ਨਵੰਬਰ, 2022 ਨੂੰ ਸੀਜੇਆਈ ਵਜੋਂ ਅਹੁਦਾ ਸੰਭਾਲਿਆ ਸੀ।
ਚੀਫ਼ ਜਸਟਿਸ ਵਜੋਂ ਜਸਟਿਸ ਖੰਨਾ ਦਾ ਕਾਰਜਕਾਲ ਲਗਭਗ ਛੇ ਮਹੀਨਿਆਂ ਦਾ ਹੋਵੇਗਾ ਅਤੇ ਉਹ 13 ਮਈ 2025 ਨੂੰ ਸੇਵਾਮੁਕਤ ਹੋ ਜਾਣਗੇ।