All Latest NewsGeneralNews FlashPunjab NewsTop BreakingTOP STORIES

SGPC ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੋਇਆ ਵੱਡਾ ਖੁਲਾਸਾ! ਐਡਵੋਕੇਟ ਧਾਮੀ ਨੇ ਇਲਜ਼ਾਮਾਂ ਦੀ ਲਾਈ ਝੜੀ (ਵੀਡੀਓ ਵੀ ਵੇਖੋ)

 

ਸਾਰੇ ਪੰਥ ਵਿਰੋਧੀ ਹੋਏ ਇੱਕ, SGPC ‘ਤੇ ਕਬਜ਼ਾ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼- ਪ੍ਰਧਾਨ ਧਾਮੀ ਦਾ ਵੱਡਾ ਇਲਜ਼ਾਮ

ਪੰਜਾਬ ਨੈੱਟਵਰਕ, ਚੰਡੀਗੜ੍ਹ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ‘ਤੇ ਕਬਜ਼ਾ ਕਰਨ ਦੇ ਲਈ ਵਿਰੋਧੀ ਧਿਰਾਂ ਇਕੱਠੀਆਂ ਹੋ ਗਈਆਂ ਹਨ।

ਧਾਮੀ ਨੇ ਦੋਸ਼ ਲਗਾਇਆ ਕਿ ਇੱਕ ਸਾਂਸਦ ਵੱਲੋਂ ਮੈਂਬਰਾਂ ਨੂੰ ਫੋਨ ਕੀਤੇ ਜਾ ਰਹੇ ਨੇ ਅਤੇ ਧਮਕਾਇਆ ਜਾ ਰਿਹਾ ਹੈ।

ਉਹਨਾਂ ਦੋਸ਼ ਲਗਾਇਆ ਕਿ ਇਸ ਵੇਲੇ ਆਰਐਸਐਸ, ਬੀਜੇਪੀ, ਆਪ ਅਤੇ ਕਾਂਗਰਸ ਵਾਲੇ ਇੱਕ ਹੋ ਗਏ ਨੇ। ਸਾਰੇ ਮਿਲ ਕੇ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।

ਉਹਨਾਂ ਕਿਹਾ ਕਿ ਬਾਗੀ ਧੜੇ ਨੂੰ ਜਿਤਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਧਾਮੀ ਨੇ ਵੱਡਾ ਦੋਸ਼ ਲਗਾਇਆ ਕਿ ਭਾਜਪਾ ਨਾਲ ਸਾਂਝ ਪਾਉਣ ਵਾਲਿਆਂ ਦੇ ਮੇਰੇ ਕੋਲ ਪੁਖਤਾ ਸਬੂਤ ਹਨ। ਇਹ ਦੋਸ਼ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਲਗਾਏ ਗਏ।

ਧਾਮੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਐਸਜੀਪੀਸੀ ਮੈਂਬਰਾਂ ਨੂੰ ਵਿਰੋਧੀਆਂ ਦੇ ਵੱਲੋਂ ਫੋਨ ਕਰਕੇ ਗੁਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਨੇ ਵਿਰੋਧੀਆਂ ਨੂੰ ਦੋ ਟੁੱਕ, ਅੱਗ ਵਿਚ ਹੱਥ ਨਾ ਪਾਓ।

ਦੱਸਣਾ ਬਣਦਾ ਹੈ ਕਿ 28 ਅਕਤੂਬਰ ਨੂੰ ਐਸਜੀਪੀਸੀ ਵੱਲੋਂ ਇਜਲਾਸ ਬੁਲਾਇਆ ਗਿਆ ਹੈ। ਜਿਸ ਵਿੱਚ ਐਸਜੀਪੀਸੀ ਦੇ ਅਗਲੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ। ਐਸਜੀਪੀਸੀ ਪ੍ਰਧਾਨ ਦੀ ਚੋਣ ਲਈ ਇਸ ਵਾਰ ਹਰਜਿੰਦਰ ਸਿੰਘ ਧਾਮੀ ਨੂੰ ਅਕਾਲੀ ਦਲ ਤਰਫੋਂ ਅਤੇ ਬਾਗੀ ਧੜੇ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।

 

Leave a Reply

Your email address will not be published. Required fields are marked *