All Latest NewsNews FlashPunjab News

Punjab News: ਅਖੌਤੀ ਬਦਲਾਅ ਸਰਕਾਰ ਨੇ ਹੁਣ ਸਕੂਲਾਂ ‘ਚ ਵੀ ਸ਼ੁਰੂ ਕੀਤੀ ਰਾਜਨੀਤਿਕ ਦਖਲ ਅੰਦਾਜੀ

 

Punjab News: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਲਾਏ ਗੰਭੀਰ ਦੋਸ਼, ਕਿਹਾ- ਸਿੱਖਿਆ ਕ੍ਰਾਂਤੀ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ

ਲੰਬੇ ਸਮੇਂ ਤੋਂ ਸਕੂਲਾਂ ਵਿੱਚ ਚੱਲ ਰਹੀਆਂ ਐਸ.ਐਮ.ਸੀ ਕਮੇਟੀਆਂ ਵਿੱਚ ਸ਼ੁਰੂ ਕੀਤੀ ਰਾਜਨੀਤਿਕ ਦਖਲ ਅੰਦਾਜੀ- ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ

Punjab News: ਪੰਜਾਬ ਭਰ ਦੇ ਲਗਭਗ 14000 ਸਕੂਲਾਂ ਵਿੱਚ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਗਰਾਂਟਾਂ ਨੂੰ ਸਹੀ ਢੰਗ ਨਾਲ ਖਰਚਣ ਲਈ ਐਸ.ਐਮ.ਸੀ ਮੈਂਬਰਾਂ ਦੀ ਇੱਕ ਕਮੇਟੀ ਬਣੀ ਹੁੰਦੀ ਹੈ। ਜਿਸ ਦੀ ਚੋਣ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੁਆਰਾ ਕੀਤੀ ਜਾਂਦੀ ਹੈ ਇਸ ਕਮੇਟੀ ਦੇ ਮੈਂਬਰ ਵੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵਿੱਚੋਂ ਹੀ ਚੁਣੇ ਜਾਂਦੇ ਹਨ।

ਚੇਅਰਮੈਨ ਦੀ ਚੋਣ ਵੀ ਬੱਚਿਆਂ ਦੇ ਮਾਪਿਆਂ ਦੁਆਰਾ ਬੱਚਿਆਂ ਦੇ ਮਾਪਿਆਂ ਵਿੱਚੋਂ ਹੀ ਕੀਤੀ ਜਾਂਦੀ ਹੈ। ਇਹ ਚੁਣੀ ਕਮੇਟੀ ਸਹੀ ਢੰਗ ਨਾਲ ਸਕੂਲ ਦੇ ਅਧਿਆਪਕਾਂ ਦੀ ਗਰਾਂਟ ਖਰਚ ਵਿੱਚ ਮਿਲ ਕੇ ਕੰਮ ਕਰਦੀ ਹੈ। ਪਰ ਹੁਣ ਅਖੌਤੀ ਬਦਲਾਅ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦਾ ਰਾਜਨੀਤਿਕ ਕਰਨ ਸ਼ੁਰੂ ਕਰ ਦਿੱਤਾ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਅਖੌਤੀ ਬਦਲਾਅ ਵਾਲੀ ਸਰਕਾਰ ਦੇ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੋਟਾਂ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦਾ ਇੱਕ ਵੱਡਾ ਵਾਅਦਾ ਕੀਤਾ ਸੀ। ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਕੇ ਆਈ ਇਹ ਸਰਕਾਰ ਹੁਣ ਆਪ ਹੀ ਸਕੂਲਾਂ ਦਾ ਰਾਜਨੀਤਿਕ ਕਰਨ ਸ਼ੁਰੂ ਕਰ ਰਹੀ ਹੈ।

ਉਹਨਾਂ ਦੱਸਿਆ ਕਿ ਜੋ ਐਸ.ਐਮ.ਸੀ ਕਮੇਟੀਆਂ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਸੁਚੱਜੇ ਢੰਗ ਨਾਲ ਕੰਮ ਕਰ ਰਹੀਆਂ ਸਨ ਉਹਨਾਂ ਦਾ ਹੁਣ ਰਾਜਨੀਤਿਕ ਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਐਸ.ਐਮ.ਸੀ ਕਮੇਟੀਆਂ ਵਿੱਚ ਰਾਜਨੀਤਿਕ ਲੀਡਰਾਂ ਦੇ ਕਹਿਣ ਤੇ ਆਪਣੀ ਹੀ ਪਾਰਟੀ ਦੇ ਵਰਕਰ ਮੈਂਬਰ ਬਣਾਉਣ ਲਈ ਸਕੂਲ ਦੇ ਮੁੱਖ ਅਧਿਆਪਕਾਂ ,ਸਕੂਲ ਦੇ ਪ੍ਰਿੰਸੀਪਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਇੱਕ ਰਾਜਨੀਤਿਕ ਮੈਂਬਰ ਐਸ.ਐਮ.ਸੀ ਕਮੇਟੀ ਵਿੱਚ 10-10 ਸਕੂਲਾਂ ਦੇ ਕਮੇਟੀਆਂ ਦਾ ਮੈਂਬਰ ਹੋਵੇਗਾ। ਉਹਨਾਂ ਕਿਹਾ ਕਿ ਇੱਕ ਤਾਂ ਇਹ ਅਸੰਭਵ ਹੈ ਕਿ ਇੱਕ ਮੈਂਬਰ ਇੱਕੋ ਦਿਨ ਦਸ ਸਕੂਲਾਂ ਵਿੱਚ ਕਿਵੇਂ ਹਾਜ਼ਰ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਰਾਜਨੀਤਿਕ ਲੋਕਾਂ ਨੂੰ ਸਕੂਲਾਂ ਵਿੱਚ ਕਮੇਟੀਆਂ ਰਾਹੀ ਭੇਜ ਕੇ ਇਸ ਪਿੱਛੇ ਸਰਕਾਰ ਦੀ ਕੋਈ ਹੋਰ ਮਨਸ਼ਾ ਵੀ ਹੋ ਸਕਦੀ ਹੈ।

ਉਹਨਾਂ ਸਰਕਾਰ ਨੂੰ ਆਪਣੇ ਕੀਤੇ ਹੋਏ ਸਿੱਖਿਆ ਕ੍ਰਾਂਤੀ ਦੇ ਵਾਅਦੇ ਤੇ ਅਟੱਲ ਰਹਿਣ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹ ਇਹਨਾਂ ਲੋਕਾਂ ਨੂੰ ਸਕੂਲਾਂ ਵਿੱਚ ਭੇਜ ਕੇ ਸਕੂਲਾਂ ਦਾ ਰਾਜਨੀਤਿਕ ਕਰਨ ਨਾ ਕਰਨ। ਸਕੂਲਾਂ ਨੂੰ ਸਕੂਲ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਸਹੀ ਤੇ ਸੁਚੱਜੇ ਢੰਗ ਨਾਲ ਸਕੂਲਾਂ ਦਾ ਪ੍ਰਬੰਧ ਕਰਕੇ ਬੱਚਿਆਂ ਦੀ ਪੜ੍ਹਾਈ ਵਧੀਆ ਕਰਵਾਈ ਜਾ ਸਕੇ।

 

Leave a Reply

Your email address will not be published. Required fields are marked *