ਸਿੱਖਿਆ ਵਿਭਾਗ ਵਲੋਂ ਸਕੂਲ ਮੁਖੀ ਸਸਪੈਂਡ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖਿਆ ਵਿਭਾਗ ਦੇ ਵੱਲੋਂ ਇੱਕ ਸਕੂਲ ਮੁਖੀ ਨੂੰ ਸਸਪੈਂਡ ਕੀਤਾ ਗਿਆ ਹੈ। ਦਰਅਸਲ, ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡੀਈਓ (ਐ.ਸਿੱ.) ਨੇ ਆਪਣੇ ਜਾਰੀ ਕੀਤੇ ਪੱਤਰ ਵਿਚ ਦੱਸਿਆ ਗਿਆ ਹੈ ਕਿ, ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ, ਬਲਾਕ ਲੁਧਿਆਣਾ-1 ਵਿਖੇ ਹੋ ਰਹੀਆਂ ਕਥਿਤ ਤੌਰ ਤੇ ਬੇਨਿਯਮੀਆਂ ਦੀ ਪੜ੍ਹਤਾਲ ਰਿਪੋਰਟ ਦੇ ਆਧਾਰ ਤੇ ਪੜ੍ਹਤਾਲ ਵਿਚ ਸਕੂਲ ਮੁਖੀ ਨਿਸ਼ਾ ਰਾਣੀ ਹੈੱਡ ਟੀਚਰ ਵੱਲੋਂ ਕੋਈ ਸਹਿਯੋਗ ਨਾ ਦੇਣ ਕਰਕੇ, ਅਧਿਆਪਕਾਂ ਨੂੰ ਵਰਗਲਾਉਣ ਅਤੇ ਸਕੂਲ ਦਾ ਰਿਕਾਰਡ ਉਪਲੱਬਧ ਨਾ ਕਰਾਉਂਦੇ ਹੋਏ ਉਸਨੂੰ ਖੁਰਦ ਬੁਰਦ ਕਰ ਦੇਣ ਦੇ ਦੋਸ਼ਾਂ ਕਰਕੇ, ਉਨ੍ਹਾਂ ਨੂੰ (ਨਿਸ਼ਾ ਰਾਣੀ) ਸਸਪੈਂਡ ਕਰ ਦਿੱਤਾ ਗਿਆ ਹੈ।
ਜਾਰੀ ਸਸਪੈਂਡ ਦੇ ਹੁਕਮਾਂ ਮੁਤਾਬਿਕ, ਕਰਮਚਾਰਨ ਦਾ ਹੈੱਡ ਕੁਆਟਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਏਕੋਟ (ਲੁਧਿਆਣਾ) ਵਿਖੇ ਹੋਵੇਗਾ। ਕਰਮਚਾਰਨ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਮਿਲੇਗਾ।