ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਚਿੱਪ ਵਾਲੇ ਮੀਟਰਾਂ ਦਾ ਪਾਇਆ ਭੋਗ, ਬਿਜਲੀ ਦਫਤਰ ਕਰਵਾਏ ਜਮ੍ਹਾ
ਪੰਜਾਬ ਦਾ ਬਿਜਲੀ ਮਹਿਕਮਾ ਕਾਰਪੋਰੇਟ ਨੂੰ ਦੇਣ ਵਾਲ਼ੇ ਕਾਨੂੰਨ ਦਾ ਵਿਰੋਧ ਜਾਰੀ ਰਹੇਗਾ – ਅਵਤਾਰ ਮਹਿਮਾ
ਗੁਰੂਹਰਸਹਾਏ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜਿਲ੍ਹਾ ਖਜਾਨਚੀ ਰਣਜੀਤ ਸਿੰਘ ਝੋਕ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨਾਂ ਨੇ ਇਕੱਤਰ ਹੋ ਕੇ ਚਿੱਪ ਵਾਲ਼ੇ ਮੀਟਰ ਬਿਜਲੀ ਦਫਤਰ ਝੋਕ ਟਹਿਲ ਸਿੰਘ ਵਾਲਾ ਵਿਖ਼ੇ ਜਮ੍ਹਾ ਕਰਵਾਏ | ਇਸ ਮੌਕੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਅਤੇ ਬਲਾਕ ਝੋਕ ਮੋਹੜੇ ਦੇ ਆਗੂ ਵੀ ਸ਼ਾਮਲ ਹੋਏ | ਇਸ ਮੌਕੇ ਐੱਸ ਡੀ ਓ ਦੇ ਵਤੀਰੇ ਤੋਂ ਨਰਾਜ ਕਿਸਾਨਾਂ ਨੇ ਮਹਿਕਮੇ ਅਤੇ ਪੰਜਾਬ ਸਰਕਾਰ ਖਿਲਾਫ ਨਾਹਰੇਬਾਜੀ ਵੀਂ ਕੀਤੀ ਗਈ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਦਿੱਲੀ ਅੰਦੋਲਨ ਵੇਲੇ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਬਿਜਲੀ ਸੋਧ ਬਿੱਲ ਨਹੀਂ ਲੈਕੇ ਆਇਆ ਜਾਵੇਗਾ ਪਰ ਫਿਰ ਉਸਨੂੰ ਬਿਜਲੀ ਸੋਧ ਬਿੱਲ 2022 ਬਣਾ ਕੇ ਲਾਗੂ ਕੀਤਾ ਜਾ ਰਿਹਾ ਹੈ|
ਓਹਨਾ ਕਿਹਾ ਕਿ ਕੇਂਦਰ ਸਰਕਾਰ ਸਾਰਾ ਬਿਜਲੀ ਪ੍ਰਬੰਧ ਕਾਰਪੋਰੇਟ ਘਰਾਣਿਆ ਨੂੰ ਦੇਣਾ ਚਾਉਂਦੀ ਹੈ ਅਤੇ ਪੰਜਾਬ ਸਰਕਾਰ ਇਸ ਏਜੰਡੇ ਨੂੰ ਤੇਜੀ ਨਾਲ ਲਾਗੂ ਕਰ ਰਹੀ ਹੈ | ਜਿਸਦਾ ਸੰਯੁਕਤ ਕਿਸਾਨ ਮੋਰਚੇ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ|
ਆਗੂਆਂ ਨੇ ਕਿਹਾ ਕਿ ਪੰਜਾਬ ਦਾ ਬਿਜਲੀ ਮਹਿਕਮਾ ਅਤੇ ਲੋਕਾਂ ਦੀ ਬਿਜਲੀ ਖੋਹਣ ਵਾਲ਼ੇ ਕਾਨੂੰਨਾਂ ਦਾ ਲਗਾਤਾਰ ਵਿਰੋਧ ਜਾਰੀ ਰਹੇਗਾ | ਇਸ ਮੌਕੇ ਬਲਾਕ ਆਗੂ ਨਿਰਭੈ ਸਿੰਘ ਟਾਹਲੀ ਵਾਲਾ, ਰਾਜ ਸਿੰਘ ਜੰਗ ਗੁਰਸੇਵਕ ਸਿੰਘ ਜੰਗ ਬਾਜ਼ ਸਿੰਘ ਬੁਰਜ ਬੂਟਾ ਸਿੰਘ ਹਾਮਦ ਗੁਰਸਿਮਰਨ ਸਿੰਘ ਮਹਿਮਾਂ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜਰ ਸਨ।

