ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕਾਂ ਦਾ ਭਗਵੰਤ ਮਾਨ ਸਰਕਾਰ ਖ਼ਿਲਾਫ਼ ਵੱਡਾ ਐਲਾਨ
ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕਾਂ ਦੀਆਂ ਮੰਗਾ ਨਾ ਮੰਨਣ ਖ਼ਿਲਾਫ਼ ਸੂਨਾਮ ਅਤੇ ਜਲਾਲਾਬਾਦ ਚ ਸਰਕਾਰ ਖ਼ਿਲਾਫ਼ ਕੀਤੇ ਜਾਣਗੇ ਰੋਸ ਪ੍ਰਦਰਸ਼ਨ:- ਜਸਵੰਤ ਘੁਬਾਇਆ
ਪਰਮਜੀਤ ਢਾਂਬਾ, ਜਲਾਲਾਬਾਦ
55%, ਮਾਸਟਰ ਕੇਡਰ ਅਤੇ ਲੈਕਚਰਾਰ ਦੀਆਂ ਮੰਗਾਂ ਨੂੰ ਲੈ ਕੇ ਬੀ ਐਡ ਟੈਟ ਪਾਸ ਯੂਨੀਅਨ ਪਿਛਲੇ 40 ਮਹੀਨਿਆਂ ਤੋਂ ਸਰਕਾਰ ਨਾਲ ਲੜ ਰਹੀ ਹੈ। ਸਰਕਾਰ ਅਨੇਕਾ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਇਹ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਹੱਲ ਕਰ ਦਿੱਤੀਆਂ ਜਾਣਗੀਆਂ। ਤੁਹਾਨੂੰ ਜ਼ਲਦ ਖੁਸ਼ਖਬਰੀ ਮਿਲੇਗੀ।
ਪਰ ਸਰਕਾਰ ਬਿਲਕੁਲ ਵਾਅਦਾ ਖਿਲਾਫੀ ਸਾਬਤ ਹੋਈ ਹੈ। ਜਦੋਂ ਵੀ ਅਧਿਆਪਕਾਂ ਨਾਲ ਮੀਟਿੰਗ ਕਰਕੇ ਆਉਂਦੇ ਹਾਂ, ਤਾਂ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਡੀ ਭਰਤੀ ਦਾ ਜਲਦ ਹੱਲ ਕੀਤਾ ਜਾਵੇਗਾ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ, ਬੇਰੁਜਗਾਰਾਂ ਦੇ ਹੋਂਸਲੇ ਟੁੱਟਦੇ ਜਾ ਰਹੇ ਹਨ। ਸਰਕਾਰ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੇ ਵਾਅਦੇ ਵੱਲ ਨਹੀ ਵੱਧ ਰਹੀ।
ਸੂਬਾ ਪ੍ਰਧਾਨ ਜਸਵੰਤ ਘੁਬਾਇਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਿਵੇਂ ਜਿਵੇਂ ਸਰਕਾਰ ਦੀ ਟਰਮ ਪੂਰੀ ਹੋ ਰਹੀ ਹੈ, ਬੇਰੁਜਗਾਰਾਂ ਨਾਲ਼ ਧੱਕਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਵੇਂ ਨਵੇਂ ਮੁਲਾਜ਼ਮ ਵਿਰੋਧੀ ਰੂਲ, ਨਵੀਆਂ ਭਰਤੀਆਂ ਦੇ ਉੱਪਰ ਥੋਪੇ ਜਾ ਰਹੇ ਹਨ। ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਕਰਨ ਦੇ ਬਜਾਏ ਬੇਰੁਜ਼ਗਾਰਾਂ ਦੇ ਉੱਪਰ ਨਵੇਂ ਰੂਲ ਥੋਪਣ ਜਾ ਰਹੀ ਹੈ।
55% ਦੀ ਸ਼ਰਤ ਜਿਸ ਨਾਲ ਬਹੁਤ ਬੇਰੁਜ਼ਗਾਰਾਂ ਦੀਆਂ ਡਿਗਰੀਆਂ ਰੱਦ ਹੋ ਜਾਣਗੀਆਂ, ਬੇਰੁਜਗਾਰ ਕਿਸੇ ਜੋਗੇ ਨਹੀਂ ਰਹਿ ਜਾਣਗੇ। ਸਰਕਾਰ ਬੇਰੁਜਗਾਰਾਂ ਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਉਹਨਾਂ ਤੇ ਗਲਤ ਨੀਤੀਆਂ ਲਿਆ ਕੇ ਬੇਰੁਜ਼ਗਾਰਾਂ ਨੂੰ ਮਾਸਟਰ ਕੇਡਰ ਤੇ ਲੈਕਚਰਾਰ ਦੀ ਭਰਤੀ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਗ਼ਲਤ ਨੀਤੀਆਂ ਨੂੰ ਦੇਖਦੇ ਹੋਏ ਬੇਰੁਜ਼ਗਾਰ 27 ਜੁਲਾਈ ਨੂੰ ਨੂੰ ਸੁਨਾਮ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਹੱਲ ਨਹੀ ਹੁੰਦੀਆਂ, ਤਾਂ ਬੇਰੁਜਗਾਰ ਤਿੱਖੇ ਐਕਸ਼ਨ ਵੱਲ ਵਧਣਗੇ। ਇਸ ਮੌਕੇ ਹੋਰਾਂ ਤੋਂ ਇਲਾਵਾ ਕੁਲਦੀਪ, ਸੰਦੀਪ, ਨਸ਼ਤਰ, ਵੀਨੂੰ, ਸੀਮਾ, ਗੌਰਵ, ਪਵਨ, ਹਰਪ੍ਰੀਤ, ਸੰਜੀਤ, ਬਿੰਦਰ, ਬੱਬੂ ਫਿਰੋਜ਼ਪੁਰ ਵੀ ਹਾਜ਼ਰ ਸਨ।

