ਚੰਡੀਗੜ੍ਹ: ‘ਸਾਹਿਤ ਅਤੇ ਦਰਸ਼ਨ; ਅੰਤਰ ਸੰਵਾਦ’ ‘ਤੇ ਦੋ ਰੋਜ਼ਾ ਸੈਮੀਨਾਰ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਹੋਏ ਸਮਾਰੋਹ ‘ਚ ਸ਼ਾਮਲ
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤੀ ਗਈ ਦੋ ਰੋਜ਼ਾ ਸੈਮੀਨਾਰ ਦੇ ਸਮਾਪਨ ਸਮਾਰੋਹ ਦੀ ਅਗਵਾਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ “ਸਾਹਿਤ ਅਤੇ ਦਰਸ਼ਨ: ਅੰਤਰ ਸੰਵਾਦ” ‘ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਅੱਜ ਸਮਾਪਨ ਸਮਾਰੋਹ ‘ਤੇ ਅਸ਼ੀਰਵਾਦ ਤੇ ਅਗਵਾਈ ਦੇਣ ਲਈ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਉੱਚੇਚੇ ਤੌਰ ‘ਤੇ ਕਲਾ ਭਵਨ ਸੈਕਟਰ ਸੋਲਾਂ ਦੇ ਵਿਹੜੇ ਪਹੁੰਚੇ।
ਸਭ ਤੋਂ ਪਹਿਲਾਂ ਉਹਨਾਂ ਦਾ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ, ਵਾਈਸ ਚੇਅਰਮੈਨ ਡਾ. ਯੋਗਰਾਜ, ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਆਤਮ ਰੰਧਾਵਾ, ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਤੇ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ, ਨਿਰਮਲ ਜੌੜਾ ਵੱਲੋਂ ਗੁਲਦਸਤੇ ਤੇ ਫੁੱਲਕਾਰੀ ਨਾਲ ਸੁਆਗਤ ਤੇ ਸਨਮਾਨ ਕੀਤਾ ਗਿਆ। ਮੰਤਰੀ ਨੇ ਹੋ ਰਹੇ ਕਾਰਜ਼ਾਂ ਦੀ ਸਲਾਘਾ ਕੀਤੀ ਤੇ ਸੰਸਥਾ ਦੇ ਮਾਣਮੱਤੇ ਇਤਿਹਾਸ ਤੇ ਪੰਜਬ ਦੇ ਅਮੀਰ ਵਿਰਸੇ ਨੂੰ ਚੇਤੇ ਕੀਤਾ।
ਉਹਨਾਂ ਅੱਗੇ ਕਿਹਾ ਕਿ ਉਹਨਾਂ ਥੋੜ੍ਹਾ ਸਮਾਂ ਪਹਿਲਾਂ ਮਹਿਕਮਾ ਸੰਭਾਲਿਆ ਹੈ ਤੇ ਜਲਦੀ ਹੀ ਉਹ ਸੰਸਥਾ ਨੂੰ ਪੂਰਨ ਸਹਿਯੋਗ ਦੇ ਕੇ ਭਵਿੱਖੀ ਕਾਰਜ਼ਾਂ ਨੂੰ ਮੁਕੰਮਲ ਕੀਤਾ ਕਰਨਗੇ। ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਮੰਤਰੀ ਸਹਿਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਹਾਡੇ ਏਥੇ ਆਉਣ ਨਾਲ ਸਾਰੀ ਹੀ ਸੰਸਥਾ ਵਿਚ ਊਰਜਾ ਦਾ ਸੰਚਾਰ ਹੋਇਆ, ਉਹਨਾਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਹੋਰਾਂ ਨੂੰ ਵੀ ਯਾਦ ਕੀਤਾ।
ਇਸ ਮੌਕੇ ਉੱਘੇ ਕਵੀ ਡਾ. ਸੁਰਿੰਦਰ ਗਿੱਲ, ਨਾਟਕਕਾਰ ਸ਼ਬਦੀਸ਼, ਅਦਾਕਾਰਾ ਅਨੀਤਾ ਸ਼ਬਦੀਸ਼, ਹਰਬੰਸ ਕੌਰ ਗਿੱਲ, ਗੁਰਦੇਵ ਸਿੰਘ ਗਿੱਲ, ਗੁਰਦੀਪ ਸਿੰਘ, ਸੰਜੀਵਨ ਸਿੰਘ, ਜਸਪਾਲ ਫਿਰਦੌਸੀ, ਹਰਿੰਦਰ ਫਰਾਕ, ਡਾ. ਮਨਜਿੰਦਰ ਸਿੰਘ, ਪਾਲ ਅਜਨਬੀ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਪ੍ਰੋ ਰਾਜੇਸ਼,, ਧਿਆਨ ਸਿੰਘ ਕਾਹਲੋਂ, ਗੁਲ ਚੌਹਾਨ, ਕਹਾਣੀਕਾਰ ਬਲੀਜੀਤ, ਉੱਘੇ ਵਿਦਵਾਨ ਡਾ. ਮਨਮੋਹਨ, ਨਿਖਿਲ ਚੰਦਨ ਆਦਿ ਸ਼ਾਮਿਲ ਹੋਵੇ।