5178 ਮਾਸਟਰ ਕੇਡਰ ਯੂਨੀਅਨ ਵਲੋਂ ਜੇਤੂ ਸੰਘਰਸ਼ ਤੋਂ ਬਾਅਦ ਅਧਿਆਪਕ ਆਗੂਆਂ ਦੇ ਸਨਮਾਨ ‘ਚ ਕੀਤੀ ਗਈ ਚੇਤਨਾ ਕਨਵੈਨਸ਼ਨ
ਡੀ.ਟੀ.ਐੱਫ ਨੂੰ ਹੜ ਪੀੜਤਾਂ ਲਈ ਇੱਕ ਲੱਖ ਰੁਪਏ ਅਤੇ ਅਧਿਆਪਕ ਸੰਘਰਸ਼ ਲਈ ਇਕਵੰਜਾ ਹਜਾਰ ਰੁਪਏ ਰਾਸ਼ੀ ਭੇਂਟ ਕੀਤੀ ਗਈ।
ਖੰਨਾ
5178 ਮਾਸਟਰ ਕੇਡਰ ਯੂਨੀਅਨ ਲੁਧਿਆਣਾ ਵਲੋਂ ਸਥਾਨਕ ਰੇਸਤਰਾ ਥਾਉਜੈਂਡ ਸਪਾਈਸਜ ਦੇ ਹਾਲ ਵਿਖੇ ਆਪਣੇ ਹੱਕਾਂ,ਹਿੱਤਾਂ ਦੀ ਰਾਖੀ ਲਈ ਕੀਤੇ ਗਏ ਜੇਤੂ ਸੰਘਰਸ਼ ਤੋਂ ਬਾਅਦ ਜੱਥੇਬੰਦੀ ਦੇ ਜੁਝਾਰੂ ਆਗੂਆਂ ਸ਼੍ਰੀ ਦੀਪ ਰਾਜਾ,ਸ਼੍ਰੀ ਅਸ਼ਵਨੀ ਕੁਮਾਰ ਬਠਿੰਡਾ,ਸ਼੍ਰੀ ਅਮਨਦੀਪ ਸਿੰਘ ਫੁਲ,ਸ਼੍ਰੀ ਬਲਜਿੰਦਰ ਕੁਮਾਰ ਮਾਨਸਾ ਅਤੇ ਜਿਲਾ ਆਗੂਆਂ ਦੇ ਸਨਮਾਨ ਵਿੱਚ ਜੱਥੇਬੰਦੀ ਦੇ ਜਿਲਾ ਸਕੱਤਰ ਸ਼੍ਰੀ ਕੁਲਭੂਸ਼ਨ ਵਿਰਦੀ ਅਤੇ ਮੀਤ ਪ੍ਰਦਾਨ ਸ਼੍ਰੀ ਹਰਮਿੰਦਰ ਸਿੰਘ ਕੈਂਥ ਦੀ ਅਗਵਾਈ ਵਿੱਚ ਚੇਤਨਾ ਕਨਵੈਂਸ਼ਨ ਕੀਤੀ ਗਈ।
ਇਸ ਮੌਕੇ ਜੱਥੇਬੰਦੀ ਦੇ ਸੂਬਾਈ ਬੁਲਾਰਿਆਂ ਸ਼੍ਰੀ ਅਸ਼ਵਨੀ ਕੁਮਾਰ ਬਠਿੰਡਾ,ਸ਼੍ਰੀ ਅਮਨਦੀਪ ਸਿੰਘ ਫੁਲ ਅਤੇ ਸ਼੍ਰੀ ਬਲਜਿੰਦਰ ਕੁਮਾਰ ਮਾਨਸਾ ਨੇ ਵੱਡੀ ਗਿਣਤੀ ਵਿੱਚ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਡੇਢ ਦਹਾਕੇ ਤੋਂ ਰੋਜਗਾਰ ਪ੍ਰਾਪਤੀ,ਰੋਜਗਾਰ ਪੱਕਾ ਕਰਾਉਣ ਲਈ ਕੀਤੇ ਗਏ ਕਰੜੇ ਸੰਘਰਸ਼ ਦੀਆਂ ਯਾਦਾਂ ਨੂੰ ਤਾਜਾ ਕੀਤਾ।ਆਗੂਆਂ ਨੇ ਕਿਹਾ ਜੱਥੇਬੰਦ ਅਧਿਆਪਕਾਂ ਦੁਆਰਾ ਕੀਤੇ ਸੰਘਰਸ਼ ਜਿੱਤਾਂ ਦੇ ਰਾਹ ਖੋਲਦੇ ਹਨ।
ਉਨਾਂ ਕਿਹਾ ਕਿ 5178 ਅਆਿਧਪਕਾਂ ਨੇ ਸਮੇਂ-ਸਮੇਂ ਰਹਿ ਚੁੱਕੀਆਂ ਹਕੂਮਤਾਂ ਖਿਲਾਫ ਤਿੱਖਾ ਸੰਘਰਸ਼ ਕਰਦੇ ਹੋਏ ਆਪਣੀਆਂ ਮੰਗਾਂ ਦੀ ਪੂਰਤੀ ਕਰਾਈ ਹੈ।ਦੀਪ ਰਾਜਾ ਲੁਧਿਆਣਾ ਨੇ ਸੰਬੋਧਨ ਕਰਦਿਆਂ ਕਿਹਾ 5178 ਮਾਸਟਰ ਕਾਡਰ ਯੂਨੀਅਨ ਨੇ ਸੰਘਰਸ਼ ਦੇ ਦੱਮ ਤੇ ਸੂਬੇ ਦੇ ਸਮੂਹ 5178 ਅਧਿਆਪਕਾਂ ਨੂੰ ਠੇਕਾ ਸੇਵਾ ਦੌਰਾਨ ਘੱਟੋ-ਘੱਟ ਉਜਰਤ ਅਤੇ ਪਰਖਕਾਲ ਸਮੇਂ ਦੌਰਾਨ ਪੁਰੇ ਤਨਖਾਹ ਸਕੇਲ ਅਨੁਸਾਰ ਬਣਦੇ ਲਗਭਗ ਤਿੰਨ ਸੌ ਕਰੋੜ ਰੁਪੈ ਦੇ ਵਿੱਤੀ ਲਾਭ ਜਾਰੀ ਕਰਾਏ ਹਨ ,ਅਧਿਆਪਕਾਂ ਦੇ ਮਾਣ-ਸਨਮਾਨ ਦੀ ਬਹਾਲੀ ਕਰਾਈ ਹੈ ਅਤੇ ਜਾਬਰ ਹਕੂਮਤਾਂ ਦੁਆਰਾ ਮੁਲਾਜਮਾਂ ਨੂੰ ਪਰਖਕਾਲ ਸਮੇ ਦੌਰਾਨ ਉੱਕਾ-ਪੁੱਕਾ ਤਨਖਾਹ ਦੇਣ ਦੀ ਮੁਲਾਜਮ ਮਾਰੂ ਨੀਤੀ ਨੂੰ ਪੁੱਠਾ ਗੇੜਾ ਦਿੱਤਾ ਹੈ।
ਅਧਿਆਪਕ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਪ੍ਰਤੀਨਿਧ ਅਧਿਆਪਕ ਜੱਥੇਬੰਦੀ ਡੀ.ਟੀ.ਐੱਫ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਦਿੱਗਵਿਜੇਪਾਲ ਸ਼ਰਮਾਂ ਨੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਸੰਘਰਸ਼ੀ ਮੁਬਾਰਕ ਦਿੰਦਿਆਂ ਅਧਿਆਪਕਾਂ ਨੂੰ ਸਰਕਾਰ ਦੀਆਂ ਸਿੱਖਿਆ ਦੇ ਨਿੱਜੀਕਰਨ ਦੀਆਂ ਮਾਰੂ ਨੀਤੀਆਂ ਤੋਂ ਬਚਾਉਣ ਲਈ ਸੰਘਰਸ਼ਾ ਦੇ ਮੈਦਾਨ ਵਿੱਚ ਡਟੇ ਰਹਿਣ ਦਾ ਸੁਨੇਹਾ ਦਿੱਤਾ।ਡੀ.ਟੀ.ਐੱਫ ਆਗੂਆਂ ਦਲਜੀਤ ਸਿੰਘ ਸਮਰਾਲਾ ਅਤੇ ਗੁਰਪ੍ਰੀਤ ਸਿੰਘ ਖੰਨਾ ਨੇ ਜਨਤਕ ਸਿੱਖਿਆ ਨੂੰ ਢਾਅ ਲਾਉਣ ਵਾਲੀਆਂ ਸਰਕਾਰ ਦੀਆਂ ਨਿੱਜੀਕਰਨ ਅਤੇ ਵਪਾਰੀਕਰਨ ਦੀ ਨੀਤੀਆਂ ਦੀ ਆਲੋਚਨਾ ਕੀਤੀ।ਅਦਾਰਾ ਵਰਗ ਚੇਤਨਾ ਵਲੋਂ ਸੰਬੋਧਨ ਕਰਦਿਆਂ ਸੀਨੀਅਰ ਆਗੂ ਸ਼੍ਰੀ ਜੋਗਿੰਦਰ ਅਜਾਦ ਨੇ ਅਧਿਆਪਕਾਂ ਨੂੰ ਸਦਾ ਸੰਘਰਸ਼ਾਂ ਵਿੱਚ ਰਹਿਣ ਦਾ ਸੁਨੇਹਾ ਦਿੰਦਿਆਂ ਲੋਕ ਸੰਘਰਸ਼ਾਂ ਦੇ ਅੰਗ ਸੰਗ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ ਜੇਤੂ ਸੰਘਰਸ਼ ਦੀ ਸਫਲ ਅਗਵਾਈ ਕਰਨ ਤੇ ਜਿਲਾ ਕਮੇਟੀ ਲੁਧਿਆਣਾ ਵਲੋਂ 5178 ਮਾਸਟਰ ਕਾਡਰ ਯੂਨੀਅਨ,ਡੀ.ਟੀ.ਐੱਫ ਅਤੇ ਵਰਗ ਚੇਤਨਾ ਮੰਚ ਦੇ ਆਗੂਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਜਿਲਾ ਕਮੇਟੀ ਲੁਧਿਆਣਾ ਵਲੋਂ ਡੀ.ਟੀ.ਐੱਫ ਨੂੰ ਹੜ ਪੀੜਿਤ ਲੋਕਾਂ ਲਈ ਇੱਕ ਲੱਖ ਰੁਪੈ ਦੀ ਰਾਸ਼ੀ ਸਹਾਇਤਾ ਫੰਡ ਵਜੋਂ ਦਿੱਤੀ ਗਈ।ਡੀ.ਟੀ.ਐੱਫ ਨੂੰ ਅਧਿਆਪਕ ਸੰਘਰਸ਼ ਲਈ ਇਕਵੰਜਾ ਹਜਾਰ ਰੁਪਏ ਰਾਸ਼ੀ ਸੰਘਰਸ਼ੀ ਫੰਡ ਵਜੋਂ ਭੇਂਟ ਕੀਤੀ ਗਈ। ਅੰਤ ਵਿੱਚ ਮੈਡਮ ਕੀਰਤੀ ਵਿਜਨ ਦੁਆਰਾ ਇਸ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਦੀਪ ਸਾਫਟਬਾਲ,ਸੰਦੀਪ ਸਿੰਘ ਸਮਰਾਲਾ,ਮੈਡਮ ਪੂਨਮ ਸ਼ਰਮਾਂ,ਮੈਡਮ ਜਗਦੀਪ ਕੌਰ ਸੰਗਰੂਰ,ਮਨਜੀਤ ਸਿੰਘ ਪੱਡਾ ਅਮਮ੍ਰਿਤਸਰ,ਪ੍ਰਦੀਪ ਸਿੰਘ ਫਿਰੋਜਪੁਰ,ਗੁਰਪ੍ਰੀਤ ਸਿੰਘ ਰੂਪਨਗਰ,ਕੁਲਦੀਪ ਰਾਮ ਕਪੂਰਥਲਾ,ਸੰਦੀਪ ਸਿੰਘ ਮਲੇਰਕੋਟਲਾ,ਗੁਰਪ੍ਰੀਤ ਪਾਲ ਤਰਨਤਾਰਨ,ਕਰਮਜੀਤ ਸਿੰਘ ਸੰਗਰੂਰ,ਗੁਰਦੀਪ ਸਿੰਘ ਸ਼ਹੀਦ ਭਗਤ ਸਿੰਘ ਨਗਰ,ਸੁਖਬੀਰ ਸਿੰਘ ਮੁਹਾਲੀ,ਪਰਦੁਮਨਪਾਲ ਫਰੀਦਕੋਟ,ਐਡਵੋਕੇਟ ਹਰਸ਼ ਭੱਲਾ,ਗੁਰਪ੍ਰੀਤ ਸਿੰਘ ਸ਼ੇਰਖਾਂ,ਜਗਦੀਪ ਸਿੰਘ ਮਾਨ,ਜਸਦੀਪ ਚੀਮਾ,ਸੁਮਿਤ ਕੁਮਾਰ,ਜਗਵਿੰਦਰ ਸਿੰਘ ਗਰੇਵਾਲ,ਹਰਪਿੰਦਰ ਸ਼ਾਹੀ,ਗੁਰਮੀਤ ਝੋਰੜਾਂ ਮੋਗਾ ਆਦਿ ਅਧਿਆਪਕ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

