Teachers Demands: ਅਧਿਆਪਕਾਂ ਦੀਆਂ ਮੰਗਾਂ ਦਾ ਮਾਮਲਾ ਪੁੱਜਿਆ ਸਰਕਾਰੇ-ਦਰਬਾਰੇ!
Teachers’ demands, Protest notice- ਅਧਿਆਪਕਾਂ ਦੇ ਮੰਗਾਂ ਅਤੇ ਮਸਲਿਆਂ ਸਬੰਧੀ ਇੱਕ ਮੰਗ ਪੱਤਰ ਕਮ ਸੰਘਰਸ਼ੀ ਨੋਟਿਸ ਦਿੱਤਾ, ਅਧਿਆਪਕਾਂ ਦੇ ਮਸਲੇ ਹੱਲ ਨਾ ਹੋਣ ‘ਤੇ ਤਿੱਖੇ ਸੰਘਰਸ਼ ਦੀ ਦਿੱਤੀ ਚੇਤਾਵਨੀ
ਨਵਾਂਸ਼ਹਿਰ, 19 ਨਵੰਬਰ 2025 (ਪ੍ਰਮੋਦ ਭਾਰਤੀ)
Teachers’ demands, Protest notice- ਡੈਮੋਕਰੇਟਿਕ ਟੀਚਰ ਫਰੰਟ ਪੰਜਾਬ (Democratic Teacher Front Punjab) ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ (DTF district unit, teachers’ issues Punjab) ਨੂੰ ਅਧਿਆਪਕਾਂ ਦੇ ਮੰਗਾਂ ਅਤੇ ਮਸਲਿਆਂ ਸਬੰਧੀ ਇੱਕ ਮੰਗ ਪੱਤਰ ਕਮ ਸੰਘਰਸ਼ੀ ਨੋਟਿਸ ਦਿੱਤਾ ਗਿਆ।
ਜਿਸ ਵਿੱਚ ਜ਼ਿਲਾ ਸਿੱਖਿਆ ਅਫਸਰ ਨੂੰ ਅਧਿਆਪਕਾਂ (Deputation concerns) ਦੀਆਂ ਸਮੱਸਿਆਵਾਂ ਲਿਖ ਕੇ ਦਿੱਤੀਆਂ ਗਈਆਂ। ਇਸ ਸਮੇ ਡੀ.ਟੀ.ਐੱਫ ਸ਼ ਭ ਸ ਨਗਰ ਦੇ ਜਿਲਾ ਪ੍ਰਧਾਨ ਅਤੇ ਸੂਬਾ ਸੰਯੁਕਤ ਸਕੱਤਰ ਜਸਵਿੰਦਰ ਔਜਲਾ ਨੇ ਦੱਸਿਆ ਕਿ ਜਿਲੇ ਵਿੱਚ ਅਧਿਆਪਕ ਦਫਤਰਾਂ ਦੇ ਵਿੱਚ ਖੱਜਲ ਖੁਆਰ ਹੁੰਦੇ ਹਨ ਬੀ ਪੀ ਈ ਓ ਬੰਗਾ ਵੱਲੋ ਬਲਾਕ ਦੇ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀਆ ਡੈਪੂਟੇਸ਼ਨਾਂ ਜਬਰਦਸਤੀ ਲਾਈਆਂ ਜਾ ਰਹੀਆਂ ਹਨ।
ਨਵੇ ਨਿਯੁਕਤ ਈ ਟੀ ਟੀ 6635 ਅਧਿਆਪਕਾਂ ਦੀਆਂ ਨਵੰਬਰ ਮਹੀਨੇ ਦੀਆਂ ਤਨਖਾਹਾਂ (ETT teachers salary delay) ਅਜੇ ਤੱਕ ਜਾਰੀ ਨਹੀਂ ਹੋਈਆਂ ਜਿਸ ਦਾ ਅਧਿਆਪਕ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ। (Punjab education department/ teachers’ agitation)
ਜਿਲਾ ਮੀਤ ਪ੍ਰਧਾਨ ਅਜੇ ਚਾਹੜ ਮਜਾਰਾ ਅਤੇ ਸ਼ੰਕਰ ਦਾਸ ਨੇ ਦੱਸਿਆ ਕਿ ਜੇਕਰ ਇੱਕ ਹਫਤੇ ਦੇ ਅੰਦਰ ਅਧਿਆਪਕਾਂ ਦੇ ਮਸਲੇ ਹੱਲ ਨਾ ਹੋਏ ਤਾਂ ਜਥੇਬੰਦੀ ਵਲੋਂ ਅਗਲੇ ਦਿਨਾਂ ਵਿੱਚ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਪ੍ਰੈਸ ਸਕੱਤਰ ਚੰਦਰ ਸ਼ੇਖਰ, ਸਤਨਾਮ ਮੀਰਪੁਰੀ,ਭੁਪਿੰਦਰ ਸੜੋਆ, ਬਲਵੀਰ ਭੁੱਲਰ, ਜਗਦੀਪ ਸੈਂਪਲੇ,ਵਿਨਾਇਕ ਲਖਨਪਾਲ ਰਾਜ ਕੁਮਾਰ, ਜਸਵੀਰ ਸਿੰਘ, ਉਂਕਾਰ ਸਿੰਘ ਆਦਿ ਅਧਿਆਪਕ ਹਾਜਰ ਸਨ।

