ਕਾਮਰੇਡ ਕਦੇ ਵੀ ਕੁਰਬਾਨੀਆਂ ਤੋਂ ਪਿੱਛੇ ਨਹੀਂ ਹਟੇ! ਭਾਰਤੀ ਕਮਿਊਨਿਸਟ ਪਾਰਟੀ ਸ਼ਤਾਬਦੀ ਸਮਾਗਮਾਂ ਦੇ ਜਸ਼ਨਾਂ ਦੀ ਸ਼ੁਰੂਆਤ
ਪੰਜਾਬ ਨੈੱਟਵਰਕ, ਮੋਗਾ:
ਭਾਰਤੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਅਤੇ ਪ੍ਰਾਪਤੀਆਂ ਦਾ ਸ਼ਾਨਾਮੱਤਾ ਇਤਿਹਾਸ ਹੈ। ਇਹਨਾਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਪਾਰਟੀ ਦੇ ਸ਼ਤਾਬਦੀ ਵਰਿਆਂ ਦੇ ਜਸ਼ਨਾਂ ਦੇ ਸ਼ੁਰੂਆਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਕਮਿਊਨਿਸਟ ਹਮੇਸ਼ਾ ਮਿਹਨਤਕਸ਼ ਲੋਕਾਂ ਦੀ ਲੜਾਈ ਦੀ ਸੜਕਾਂ, ਜੇਲ੍ਹਾਂ ਤੋਂ ਲੈ ਕੇ ਪਾਰਲੀਮੈਂਟ ਅੰਦਰ ਲੜਦੇ ਹਨ। ਉਹਨਾਂ ਅੱਗੇ ਕਿਹਾ ਕਿ ਆਜ਼ਾਦੀ ਦਾ ਅੰਦੋਲਨ ਹੋਵੇ, ਜਾਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਦਾ ਮਾਮਲਾ ਹੋਵੇ ਜਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਦਾ ਮਾਮਲਾ ਹੋਵੇ ਕਮਿਊਨਿਸਟ ਕਦੇ ਵੀ ਕੁਰਬਾਨੀਆਂ ਤੋਂ ਪਿੱਛੇ ਨਹੀਂ ਹਟੇ। ਇਤਿਹਾਸ ਗਵਾਹ ਹੈ ਕਿ ਕਮਿਊਨਿਸਟ ਅੰਦੋਲਨ ਆਜ਼ਾਦੀ ਦੇ ਅੰਦੋਲਨ ਵਿੱਚ ਫਾਂਸੀ ਦੀਆਂ ਸਜ਼ਾਵਾਂ ਤੋਂ ਲੈ ਕੇ ਉਮਰ ਕੈਦਾਂ, ਕਾਲੇ ਪਾਣੀਆਂ, ਜੂਹ ਬੰਦੀਆਂ ਵਰਗੀਆਂ ਵਰਗੀਆਂ ਸਖਤ ਸਜਾਵਾਂ ਆਪਣੇ ਪਿੰਡੇ ਤੇ ਹੰਡਾਈਆਂ। ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ 400 ਤੋਂ ਵੱਧ ਕਮਿਊਨਿਸਟਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਪਾਰਟੀ ਦੇ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਅਤੇ ਟਰੇਡ ਯੂਨੀਅਨ ਆਗੂ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਪਾਰਟੀ ਦੇ ਇਤਿਹਾਸ ਤੇ ਚਾਨਣਾ ਪਾਉਦਿਆਂ ਇਆ ਕਿਹਾ ਕਿਹਾ ਕਿ ਕਮਿਊਨਿਸਟ ਪਾਰਟੀ ਹੀ ਇੱਕੋ ਇੱਕ ਪਾਰਟੀ ਹੈ, ਜੋ ਮਿਹਨਤਕਸ਼ ਅਵਾਮ ਦੀ ਰਾਖੀ ਕਰਦੀ ਹੈ। ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਜਗਸੀਰ ਖੋਸਾ ਨੇ ਕਿਹਾ ਕਿ ਮਜ਼ਦੂਰਾਂ ਨੂੰ ਨਰੇਗਾ ਦੇ ਰੂਪ ਵਿੱਚ ਰੁਜ਼ਗਾਰ ਦੀ ਗਰੰਟੀ ਦਾ ਹੱਕ ਵੀ ਕਮਿਊਨਿਸਟਾਂ ਦੀ ਦੇਣ ਹੈ।
ਨੌਜਵਾਨ ਆਗੂ ਗੁਰਦਿੱਤ ਸਿੰਘ ਦੀਨਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਨੌਜਵਾਨਾਂ ਦਾ ਉੱਘਾ ਰੋਲ ਹੈ। ਉਹਨਾਂ ਵਿੱਚੋਂ ਹੀ ਕਾਮਰੇਡ ਅਜੇ ਘੋਸ਼ ਸੀ , ਜੋ ਕਿ ਬਾਅਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸੈਕਟਰੀ ਬਣੇ। ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਮਿਊਨਿਸਟ ਹੀ ਆਉਣ ਵਾਲੇ ਸਮੇਂ ਦਾ ਭਵਿੱਖ ਹਨ। ਉਹਨਾਂ ਕਿਹਾ ਕਿ ਆਜ਼ਾਦੀ ਦੀ ਲਹਿਰ ਵਿੱਚ ਕੰਮ ਕਰਨ ਵਾਲੇ ਬਹੁਤੇ ਆਗੂ ਬਾਅਦ ਵਿੱਚ ਕਮਿਊਨਿਸਟ ਪਾਰਟੀ ਦੇ ਆਗੂ ਬਣੇ।ਇਸ ਲਈ ਇਸ ਵਰੇ ਅਸੀਂ ਅਹਿਦ ਕਰੀਏ ਅਸੀਂ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕਮਿਊਨਿਸਟ ਵਿਚਾਰਧਾਰਾ ਨਾਲ ਲੈਂਸ ਹੋ ਕੇ ਮਜ਼ਦੂਰ ਜਮਾਤ ਦੀ ਅਗਵਾਈ ਕਰੀਏ।
ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਤੇ ਉਹਨਾਂ ਦੀ ਯਾਦ ਨੂੰ ਸਿਜਦਾ ਕੀਤਾ ਗਿਆ। ਇਸ ਵੇਲੇ ਚਾਹ ਅਤੇ ਲੱਡੂਆਂ ਦਾ ਅਤੁੱਟ ਲੰਗਰ ਲਗਾਇਆ ਗਿਆ। ਅੰਤ ਵਿੱਚ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਖੋਸਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਸਿੰਘ ਧੂੜਕੋਟ, ਸਤਵੰਤ ਸਿੰਘ ਖੋਟਾ, ਜਗਵਿੰਦਰ ਕਾਕਾ, ਜਸਪ੍ਰੀਤ ਬੱਧਨੀ , ਬਿੰਦਰ ਝੰਡੇਆਣਾ , ਮੁਕੰਦ ਕੁੱਸਾ, ਬਲਵਿੰਦਰ ਸਿੰਘ ਬਹੋਨਾ, ਬੋਹੜ ਬੁੱਟਰ, ਮਾਸਟਰ ਬਲਵੀਰ ਸਿੰਘ ਰਾਮੂੰਵਾਲਾ, ਸਿੰਕਦਰ ਸਿੰਘ ਮਧੇ ਕੇ, ਪੋਹਲਾ ਸਿੰਘ ਬਰਾੜ , ਕੇਵਲ ਰਾਊਕੇ, ਸੁਖਵੰਤ ਖੋਟੇ , ਭੋਲਾ ਸਿੰਘ ਅਤੇ ਚਰਨਜੀਤ ਸਿੰਘ ਹਾਜ਼ਰ ਸਨ।