ਮਸ਼ਹੂਰ ਰੇਡੀਓ ਜੌਕੀ ਸਿਮਰਨ ਨੇ ਕੀਤੀ ਖੁਦਕੁਸ਼ੀ
RJ Simran Singh Commits Suicide: ਮਸ਼ਹੂਰ ਰੇਡੀਓ ਜੌਕੀ ਸਿਮਰਨ ਸਿੰਘ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਬੁੱਧਵਾਰ ਦੇਰ ਰਾਤ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਸਿਮਰਨ ਗੁਰੂਗ੍ਰਾਮ ਦੇ ਸੈਕਟਰ-47 ਸਥਿਤ ਇਕ ਸੁਸਾਇਟੀ ਵਿਚ ਕਿਰਾਏ ‘ਤੇ ਰਹਿ ਰਹੀ ਸੀ। ਉਸਨੂੰ ਪਾਰਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
RJ ਸਿਮਰਨ ਸਿੰਘ ਦੇ ਇੰਸਟਾਗ੍ਰਾਮ ‘ਤੇ ਛੇ ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸਨੇ 13 ਦਸੰਬਰ ਨੂੰ ਆਪਣੀ ਆਖਰੀ ਸੋਸ਼ਲ ਮੀਡੀਆ ਪੋਸਟ ਕੀਤੀ ਸੀ। ਇਸ ‘ਚ ਉਹ ਇਕ ਗੀਤ ‘ਤੇ ਬੀਚ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਸਿਰਮਨ ਆਪਣੇ ਸਟਾਈਲ ਲਈ ਪ੍ਰਸ਼ੰਸਕਾਂ ਵਿੱਚ ਮਸ਼ਹੂਰ ਸੀ। ਉਸ ਦੇ ਇੰਸਟਾਗ੍ਰਾਮ ਪੋਸਟਾਂ ‘ਤੇ ਕਈ ਮਜ਼ਾਕੀਆ ਵੀਡੀਓਜ਼ ਹਨ ਜਿਨ੍ਹਾਂ ਨੂੰ ਉਸ ਦੇ ਫਾਲੋਅਰਜ਼ ਨੇ ਬਹੁਤ ਪਸੰਦ ਕੀਤਾ ਹੈ। ਉਸ ਦੀ ਖਬਰ ਸੁਣ ਕੇ ਪ੍ਰਸ਼ੰਸਕ ਡੂੰਘੇ ਸਦਮੇ ‘ਚ ਹਨ। ਆਰਜੇ ਸਿਮਰਨ ਸਿੰਘ ਨਾਨਕ ਨਗਰ ਜੰਮੂ ਦੀ ਰਹਿਣ ਵਾਲੀ ਸੀ।
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸਿਮਰਨ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।