ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਦੀ ਹੋਣਹਾਰ ਵਿਦਿਆਰਥਣ ਆਰਜ਼ੂ ਨੇ ਮੈਰਿਟ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ

All Latest NewsNews FlashPunjab News

 

ਬਲਜੀਤ ਸਿੰਘ ਕਚੂਰਾ, ਫ਼ਿਰੋਜਪੁਰ

ਪੀ ਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਛਾਂਗਾ ਰਾਏ ਉਤਾੜ ਦੀ ਹੋਣਹਾਰ ਵਿਦਿਆਰਥਣ ਆਰਜ਼ੂ ਪੁੱਤਰੀ ਸਤਪਾਲ ਮਾਤਾ ਸ਼ਿਮਲਾ ਰਾਣੀ ਵਾਸੀ ਪਿੰਡ ਚਾਂਦੀ ਵਾਲਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਹੀ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜ਼ਿਆਂ ਵਿੱਚੋਂ 97.38 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚੋਂ 17ਵਾਂ ਰੈਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ, ਸਕੂਲ, ਅਧਿਆਪਕਾਂ ਅਤੇ ਇਲਾਕ਼ੇ ਦਾ ਨਾਮ ਰੌਸ਼ਨ ਕੀਤਾ ਹੈ।

ਸਕੂਲ ਮੁਖੀ ਉਮੇਸ਼ ਕੁਮਾਰ ਸਟੇਟ ਐਵਾਰਡ ਨੇ ਦੱਸਿਆ ਕਿ ਇਹ ਵਿਦਿਆਰਥਣ ਸਕੂਲ ਦੀ ਸਭ ਤੋਂ ਹੋਣਹਾਰ ਬੱਚੀ ਹੈ, ਜੌ ਕਿ ਹਰ ਗਤੀਵਿਧੀ ਵਿਚ ਵੱਧ ਚੜ ਕੇ ਭਾਗ ਲੈਂਦੀ ਹੈ ਤੇ ਹਰ ਮੁਕਬਲੇ ਵਿਚ ਜਿੱਤ ਪ੍ਰਾਪਤ ਕਰਦੀ ਹੈ। ਸਰਹੱਦੀ ਪਿੰਡ ਚਾਂਦੀ ਵਾਲਾ ਜੋ ਕਿ ਬਿਲਕੁਲ ਬਾਰਡਰ ‘ਤੇ ਸਥਿਤ ਹੈ, ਸਰੋਤਾਂ ਦੀ ਘਾਟ ਹੋਣ ਦੇ ਬਾਵਜ਼ੂਦ ਵਿਦਿਆਰਥਣ ਨੇ ਇਹ ਮੁਕਾਮ ਹਾਸਲ ਕੀਤਾ ਹੈ।

ਅੱਠਵੀਂ ਜਮਾਤ ਵਿੱਚ ਇੱਕ ਨੰਬਰ ਤੋਂ ਮੈਰਿਟ ਵਿਚ ਵਾਂਝਾ ਰਹਿਣ ਤੇ ਬੱਚੀ ਅਤੇ ਸਟਾਫ਼ ਵੱਲੋਂ ਪ੍ਰਣ ਲਿਆ ਗਿਆ ਸੀ ਕਿ 10ਵੀਂ ਜਮਾਤ ਵਿੱਚ ਹੋਰ ਮਿਹਨਤ ਕਰਕੇ ਮੈਰਿਟ ਸਥਾਨ ਹਾਸਲ ਕਰਨਾ ਹੈ। ਸੋ ਇਸ ਵਿਦਿਆਰਥਣ ਅਤੇ ਅਧਿਆਪਕਾਂ ਦੀ ਮਿਹਨਤ ਦੇ ਫਲਸਰੂਪ ਇਹ ਮੁਕਾਮ ਹਾਸਲ ਕੀਤਾ ਹੈ। ਸਕੂਲ ਮੁਖੀ ਅਤੇ ਸਟਾਫ਼ ਨੇ ਬੱਚੀ ਦੇ ਘਰ ਜਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ ਅਤੇ ਅੱਗੇ ਹੋਰ ਤਰੱਕੀਆਂ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ। ਸਾਰੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।

ਇਸ ਮੌਕੇ ਜਮਾਤ ਇੰਚਾਰਜ ਮਨਪ੍ਰੀਤ ਕੰਬੋਜ, ਸਟਾਫ਼ ਮੈਂਬਰ ਸੁਨੀਤਾ ਰਾਣੀ, ਪ੍ਰੀਤ ਬਾਲਾ, ਦਿਸ਼ਾ, ਸੁਨੀਲ ਕੁਮਾਰ , ਪਵਨ, ਪ੍ਰਿੰਸ , ਰਾਜ ਕੁਮਾਰ, ਅੰਕਿਤ , ਪਰਮਜੀਤ ਸਿੰਘ, ਸ਼ਪਿੰਦਰ ਪਾਲ ਕੌਰ, ਕੰਚਨ, ਰਮਨਦੀਪ ਕੌਰ, ਅਮਨਦੀਪ, ਨਵਨੀਤ, ਮੀਨਾ ,ਅੰਕੁਸ਼, ਮਨਪ੍ਰੀਤ , ਸ਼ਾਲਿਕਾ, ਸਚਿਨ ਕੰਧਾਰੀ, ਪ੍ਰਿਯੰਕਾ , ਮਨੀਸ਼ਾ ਆਦਿ ਨੇ ਵਿਦਿਆਰਥਣ ਅਤੇ ਮਾਤਾ ਪਿਤਾ ਨੂੰ ਫੋਨ ਤੇ ਵਧਾਈ ਦਿੱਤੀ।

 

Media PBN Staff

Media PBN Staff

Leave a Reply

Your email address will not be published. Required fields are marked *