ਪੰਜਾਬ ਬੰਦ; ਪੜ੍ਹੋ ਅੱਜ ਕੀ ਕੁੱਝ ਰਹੇਗਾ ਖੁੱਲ੍ਹਾ
ਚੰਡੀਗੜ੍ਹ
ਅੱਜ 30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਸਹਿਯੋਗ ਮਿਲ ਰਿਹਾ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਹੈ ਤਾਂ ਜੋ ਉਨ੍ਹਾਂ ਦੀਆਂ ਆਵਾਜ਼ ਕੇਂਦਰ ਤੱਕ ਪਹੁੰਚ ਸਕੇ।
ਪੰਧੇਰ ਨੇ ਦੱਸਿਆ ਕਿ ਪੰਜਾਬ ਬੰਦ ਦੌਰਾਨ ਸੜਕੀ ਆਵਾਜ਼ੀ, ਰੇਲ ਆਵਾਜਾਈ, ਦੁਕਾਨਦਾਰੀ ਵੀ ਬੰਦ ਰਹੇਗੀ ਅਤੇ ਨਾਲ ਹੀ ਸਰਕਾਰੀ ਅਤੇ ਗੈਰ ਸਰਕਾਰੀ ਦਫਤਰ ਵੀ ਬੰਦ ਰਹਿਣਗੇ। ਨਾਲ ਹੀ ਕੋਈ ਵੀ ਵਿਅਕਤੀ ਸੜਕਾਂ ’ਤੇ ਨਹੀਂ ਹੋਵੇਗਾ।
ਆਪਣੀ ਗੱਲ ਜਾਰੀ ਰੱਖਦੇ ਹੋਏ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਬਾਕੀ ਸਭ ਕੁਝ ਬੰਦ ਰਹੇਗਾ, ਜਿਨ੍ਹਾਂ ’ਚ ਸਬਜ਼ੀ ਮੰਡੀਆਂ, ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਆਦਿ ਸ਼ਾਮਲ ਹਨ।
ਹਾਲਾਂਕਿ ਮੈਡੀਕਲ ਸੇਵਾ, ਵਿਆਹ ਦਾ ਸਮਾਗਮ, ਨੌਕਰੀ ਲਈ ਇੰਟਰਵਿਊ ਦੇਣ ਵਾਲੇ, ਏਅਰਪੋਰਟ ਜਾਣ ਵਾਲੀਆਂ ਵਰਗੀਆਂ ਸੇਵਾਵਾਂ ਨੂੰ ਬਹਾਲ ਰਹਿਣਗੀਆਂ।