ਆਲ ਇੰਡੀਆ ਕੰਜ਼ਿਊਮਰ ਵੈਲਫੇਅਰ ਕੌਂਸਲ ਪੰਜਾਬ/ਚੰਡੀਗੜ੍ਹ ਦੇ ਮੈਂਬਰਾਂ ਨਾਲ ਦੇਵੇਂਦਰ ਤਿਵਾੜੀ ਨੇ ਕੀਤੀ ਜ਼ੂਮ ਮੀਟਿੰਗ
ਮੀਡੀਆ ਪੀਬੀਐੱਨ, ਚੰਡੀਗੜ੍ਹ-
ਆਲ ਇੰਡੀਆ ਕੰਜ਼ਿਊਮਰ ਵੈਲਫੇਅਰ ਕੌਂਸਲ ਪੰਜਾਬ, ਚੰਡੀਗੜ੍ਹ ਦੇ ਮੈਂਬਰਾਂ ਦੀ ਜ਼ੂਮ ਮੀਟਿੰਗ ਕੌਂਸਲ ਦੇ ਜਨਰਲ ਸੈਕਟਰੀ ਦੇਵੇਂਦਰ ਤਿਵਾੜੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਧਾਨ ਇਕਬਾਲ ਸਿੰਘ ਬੱਲ ਤੋਂ ਇਲਾਵਾ ਜਨਰਲ ਸੈਕਟਰੀ ਹਰਦੀਪ ਸਿੰਘ ਅਤੇ ਰਵਿੰਦਰ ਕੌਰ ਮਹਿਲਾ ਵਿੰਗ (ਚੰਡੀਗੜ੍ਹ) ਦੀ ਮੀਡੀਆ ਸਲਾਹਕਾਰ ਹਾਜ਼ਰ ਰਹੇ।
ਮੀਟਿੰਗ ਵਿੱਚ ਦੇਵੇਂਦਰ ਤਿਵਾੜੀ ਦੁਆਰਾ ਸਮੂਹ ਟੀਮ ਮੈਂਬਰਾਂ ਨੁੰ ਜਾਗਰੂਕ ਕਰਦਿਆਂ ਹੋਇਆ ਕਿਹਾ ਕਿ, ਜੇਕਰ ਉਨ੍ਹਾਂ ਕੋਲ ਕਿਸੇ ਵੀ ਖਪਤਕਾਰ ਦੀ ਦਰਖ਼ਾਸਤ ਆਉਂਦੀ ਹੈ ਤਾਂ, ਉਸਨੂੰ ਪਹਿਲਾਂ ਖੁਦ ਜਾਂਚ ਪੜਤਾਲ ਕਰਕੇ, ਉਹਦੇ ਬਾਅਦ ਕੰਜ਼ਿਊਮਰ ਵਿੱਚ ਕੇਸ ਫਾਈਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ, ਖਪਤਕਾਰ ਵਜੋਂ ਅਧਿਕਾਰਾਂ ਨੂੰ ਜਾਣਨਾ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਮਾਰਕੀਟ ਨੂੰ ਕੁਝ ਨੈਤਿਕਤਾ ਅਤੇ ਕਦਰਾਂ-ਕੀਮਤਾਂ ‘ਤੇ ਚੱਲਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਅਧਿਕਾਰਾਂ ਬਾਰੇ ਚੰਗੀ ਤਰ੍ਹਾਂ ਜਾਣੂ ਨਹੀਂ ਹੁੰਦੇ ਤਾਂ, ਕੁੱਝ ਸ਼ੈਤਾਨ ਲੋਕ ਸਾਡਾ ਸੋਸ਼ਣ ਕਰ ਸਕਦੇ ਹਨ।
ਮੀਟਿੰਗ ਦੌਰਾਨ ਇਕਬਾਲ ਸਿੰਘ ਬੱਲ ਹੁਰਾਂ ਵੱਲੋਂ ਤਿਵਾੜੀ ਤੋਂ ਲੋਕਾਂ ਨਾਲ ਜੁੜੇ ਸਵਾਲ ਵੀ ਪੁੱਛੇ, ਜਿਨ੍ਹਾਂ ਉਨ੍ਹਾਂ ਵੱਲੋਂ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ।
ਦੇਵੇਂਦਰ ਤਿਵਾੜੀ ਨੇ ਦੱਸਿਆ ਕਿ ਸਰਕਾਰ ਖਪਤਕਾਰਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਅਧਿਕਾਰਾਂ ਦੀ ਸੁਰੱਖਿਆ ‘ਤੇ ਜ਼ੋਰ ਦਿੰਦੀ ਰਹਿੰਦੀ ਹੈ ਅਤੇ ਨਾਗਰਿਕਾਂ ਨੂੰ ਸ਼ਾਮਲ ਕਰਨ ਅਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੀ ਹੈ। ਖਪਤਕਾਰਾਂ ਲਈ ਇਹਨਾਂ ਅਧਿਕਾਰਾਂ ਬਾਰੇ ਸਿੱਖਿਅਤ ਹੋਣਾ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਹਨਾਂ ਦਾ ਅਭਿਆਸ ਕਰਨਾ ਮਹੱਤਵਪੂਰਨ ਹੈ।