ਪੰਜਾਬ ‘ਚ ਸਕੂਲੀ ਛੁੱਟੀਆਂ ਬਾਰੇ ਵੱਡੀ ਅਪਡੇਟ! ਪੜ੍ਹੋ ਕੀ ਆ ਸਕਦੈ ਫੈਸਲਾ
ਪੰਜਾਬ ‘ਚ ਸਕੂਲੀ ਛੁੱਟੀਆਂ ਬਾਰੇ ਵੱਡੀ ਅਪਡੇਟ! ਪੜ੍ਹੋ ਕੀ ਆ ਸਕਦੈ ਫੈਸਲਾ
ਚੰਡੀਗੜ੍ਹ, 12 ਜਨਵਰੀ 2026 –
ਪੰਜਾਬ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਦੇ ਚੱਲਦਿਆਂ ਹੋਇਆਂ ਮੌਸਮ ਵਿਭਾਗ ਨੇ ਵੀ ਸੂਬੇ ਭਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਪੰਜਾਬ ਦੇ ਸਕੂਲ 13 ਜਨਵਰੀ ਤੱਕ ਸਰਕਾਰ ਨੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ, ਜਦੋਂ ਕਿ ਦੂਜੇ ਪਾਸੇ ਕੜਾਕੇ ਦੀ ਠੰਡ ਇਸ ਕਦਰ ਹੈ ਕਿ ਲੱਗਦਾ ਹੈ ਕਿ ਆਉਂਦੇ ਇੱਕ ਦੂਜੇ ਨਾਲ ਦੇ ਵਿੱਚ ਪੰਜਾਬ ਦੇ ਸਕੂਲਾਂ ਬਾਰੇ ਵੱਡੀ ਅਪਡੇਟ ਸਾਹਮਣੇ ਆ ਸਕਦੀ ਹੈ।
ਮੰਨਿਆ ਜਾ ਰਿਹਾ ਹੈ ਕਿ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਰਕਾਰ ਛੁੱਟੀਆਂ ਹੋਰ ਵਧਾ ਸਕਦੀਆਂ ਹੈ। ਯਾਨੀ ਕਿ ਉਹਨਾਂ ਨੂੰ ਘਰ ਤੋਂ ਆਨਲਾਈਨ ਕਲਾਸਾਂ ਲਗਾਉਣ ਬਾਰੇ ਆਖ ਸਕਦੀ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ‘ਤੇ ਤਾਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਅਧਿਆਪਕ ਦੱਸਦੇ ਨੇ ਕਿ ਜਿਸ ਕਦਰ ਠੰਡ ਪੈ ਰਹੀ ਹੈ ਤੇ ਸੰਘਣੀ ਧੁੰਦ ਤੱਕ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਇਸੇ ਵਿਚਾਲੇ ਸਰਕਾਰ ਸਕੂਲਾਂ ਦੇ ਟਾਈਮ ਵਿੱਚ ਵੀ ਤਬਦੀਲੀ ਕਰ ਸਕਦੀ ਹੈ। ਨਾਲ ਹੀ ਛੋਟੇ ਬੱਚਿਆਂ ਲਈ ਛੁੱਟੀਆਂ ਵਧਾ ਸਕਦੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਸੂਬੇ ਭਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 13 ਜਨਵਰੀ ਤੱਕ ਬੰਦ ਰਹਿਣਗੇ। ਰਿਪੋਰਟਾਂ ਅਨੁਸਾਰ, ਇਸ ਵੇਲੇ ਸਕੂਲ 14 ਜਨਵਰੀ ਨੂੰ ਆਮ ਵਾਂਗ ਖੁੱਲ੍ਹਣ ਦੀ ਉਮੀਦ ਹੈ।
ਪਰ ਲਗਾਤਾਰ ਠੰਡ ਦੇ ਮੌਸਮ ਕਾਰਨ, 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਅੱਠਵੀਂ ਜਮਾਤ ਤੱਕ ਘਰ ਤੋਂ ਹੀ ਕਲਾਸਾਂ ਲਾਉਣ ਲਈ ਵਿਦਿਆਰਥੀਆਂ ਨੂੰ ਕਹਿ ਸਕਦੀ ਹੈ ਅਤੇ ਸੰਘਣੀ ਧੁੰਦ ‘ਤੇ ਮੱਦੇਨਜ਼ਰ ਸਰਕਾਰ ਸਕੂਲੀ ਸਮੇਂ ਵਿੱਚ ਵੀ ਬਦਲਾਅ ਕਰ ਸਕਦੀ ਹੈ।

