Punjab News- ਪੰਜਾਬ ‘ਚ ਵਾਪਰੀ ਦੁਖਦਾਈ ਘਟਨਾ! ਡੋਲੀ ਤੁਰਨ ਤੋਂ ਪਹਿਲਾਂ ਲਾੜੀ ਦੀ ਮੌਤ

All Latest NewsNews FlashPunjab News

 

Punjab News- ਪੰਜਾਬ ਦੇ ਫਰੀਦਕੋਟ ਵਿੱਚ ਇੱਕ ਦੁਖ਼ਦਾਈ ਘਟਨਾ ਵਾਪਰੀ ਹੈ। ਦਰਅਸਲ, ਇੱਥੋਂ ਦੇ ਪਿੰਡ ਬਰਗਾੜੀ ਵਿੱਚ ਵਿਆਹ ਤੋਂ ਇਕ ਦਿਨ ਪਹਿਲਾਂ ਲਾੜੀ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਬਰਗਾੜੀ ਦੀ ਰਹਿਣ ਵਾਲੀ ਪੂਜਾ ਨਾਮ ਦੀ ਲੜਕੀ ਦਾ ਰਿਸ਼ਤਾ ਨਾਲ ਦੇ ਪਿੰਡ ਰਾਊਕੇ ਦੇ ਲੜਕੇ ਨਾਲ ਹੋਇਆ ਸੀ ਜੋ ਦੁਬਈ ਰਹਿੰਦਾ ਸੀ। ਦੋਵਾਂ ਦੀ ਮੰਗਣੀ ਪਰਿਵਾਰਾਂ ਵੱਲੋਂ ਵੀਡੀਓ ਕਾਲ ਰਾਹੀਂ ਕਰ ਦਿੱਤੀ ਗਈ।

ਹੁਣ ਕੁਝ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਸ ਆਇਆ ਸੀ ਜਿਥੇ ਦੋਹਾਂ ਪਰਿਵਾਰਾਂ ਵੱਲੋਂ ਪੂਰੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ।

ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਦੌਰਾਨ ਕੁੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਮਸਤੀ ਕੀਤੀ ਅਤੇ ਇਸੇ ਰਾਤ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ਵਿਚੋਂ ਖੂਨ ਵਗਣ ਲੱਗ ਗਿਆ ਜਿਸ ਨੂੰ ਡਾਕਟਰ ਕੋਲ ਲਿਜਾਈਆ ਗਿਆ ਜਿਥੇ ਪੂਜਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੁਰਾ ਪਿੰਡ ਸੋਗ ਦੇ ਮਾਹੌਲ ਵਿਚ ਹੈ।

ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਦੋਹਾਂ ਪਰਿਵਾਰਾਂ ਵਿਚ ਰਿਸ਼ਤਾ ਬੱਝਣ ਨਾਲ ਦੋਵੇਂ ਬਹੁਤ ਖੁਸ਼ ਸਨ ਅਤੇ ਵਿਆਹ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਗਈਆਂ ਸਨ ਪਰ ਬਰਾਤ ਆਉਣ ਤੋਂ ਇੱਕ ਰਾਤ ਪਹਿਲਾਂ ਹੀ ਕੁੜੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।

 

Media PBN Staff

Media PBN Staff