ਵੱਡੀ ਖ਼ਬਰ: ਕੈਨੇਡਾ ‘ਚ ਪੰਜਾਬੀ ਕੁੜੀ ਦਾ ਬੇਰਹਿਮੀ ਨਾਲ ਕਤਲ
Canada News- ਕੈਨੇਡਾ ਤੋਂ ਇੱਕ ਬੇਹੱਦ ਹੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 27 ਸਾਲਾ ਅਮਨਪ੍ਰੀਤ ਸੈਣੀ ਦੇ ਵਜੋਂ ਹੋਈ ਹੈ, ਜੋ ਸੰਗਰੂਰ ਦੀ ਰਹਿਣ ਵਾਲੀ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ ਚਾਰ ਸਾਲ ਪਹਿਲਾਂ ਕੈਨੇਡਾ (Canada) ਗਈ ਸੀ ਅਤੇ ਉੱਥੇ ਉਹ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦੀ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਅਮਨਪ੍ਰੀਤ ਦਾ ਕਤਲ ਉਸਦੇ ਨੇੜਲੇ ਵਲੋਂ ਹੀ ਕੀਤਾ ਗਿਆ ਲੱਗਦਾ ਹੈ।
ਨਿਊਜ਼18 ਦੀ ਖ਼ਬਰ ਅਨੁਸਾਰ, ਕੈਨੇਡਾ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਮੁੰਡੇ ਉੱਤੇ ਹੀ ਅਮਨਪ੍ਰੀਤ ਦੇ ਕਤਲ ਦਾ ਸ਼ੱਕ ਹੈ, ਜਿਸ ਵਿਰੁੱਧ ਪੁਲਿਸ ਨੇ ਵਰੰਟ ਵੀ ਜਾਰੀ ਕਰ ਦਿੱਤੇ ਹਨ।
ਹਾਲਾਂਕਿ ਉਕਤ ਮੁੰਡਾ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ। ਖ਼ਬਰਾਂ ਇਹ ਵੀ ਹਨ ਕਿ ਪੁਲਿਸ ਇਸ ਮਾਮਲੇ ਨੂੰ ਟਾਰਗੇਟ ਕਿਲਿੰਗ ਦੇ ਤੌਰ ਤੇ ਵੀ ਦੇਖ਼ ਰਹੀ ਹੈ।
ਉਥੇ ਹੀ ਦੂਜੇ ਪਾਸੇ, ਜਦੋਂ ਅਮਨਪ੍ਰੀਤ ਨਾਲ ਸੰਪਰਕ ਕਰਨ ਵਿੱਚ ਸਮੱਸਿਆ ਆ ਰਹੀ ਸੀ ਤਾਂ, ਉਸਦੀ ਵੱਡੀ ਭੈਣ ਨੇ ਇਸ ਗੁੰਮਸ਼ੁਦਗੀ ਬਾਰੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ, ਹਾਲਾਂਕਿ ਲਾਸ਼ ਅਮਨ ਦੀ ਓਂਟਾਰੀਓ (Canada) ਦੇ ਚਾਰਲਜ਼ ਡੇਲੀ ਪਾਰਕ ‘ਚੋਂ ਮਿਲੀ ਹੈ।
Canada ਪੁਲਿਸ ਹੁਣ ਇਸ ਮਾਮਲੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ, ਹਾਲਾਂਕਿ ਸ਼ੱਕ ਦੀ ਭਾਲ ਵੀ ਪੁਲਿਸ ਕਰ ਰਹੀ ਹੈ।

