ਨਵੇਂ ਸਾਲ ‘ਤੇ ਵੱਡੀ ਰਾਹਤ! ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ
ਨਵੀਂ ਦਿੱਲੀ
ਨਵੇਂ ਸਾਲ ਮੌਕੇ ਲੋਕਾਂ ਲਈ ਕੁਝ ਰਾਹਤ ਵਾਲੀ ਖਬਰ ਹੈ ਕਿ ਅੱਜ ਗੈਸ ਸਿਲੰਡਰਾਂ ਦੀਆਂ ਕੀਮਤਾਂ ਸਸਤੀਆਂ ਹੋਈਆਂ ਹਨ।
ਐਲਪੀਜੀ ਸਿਲੰਡਰ ਅੱਜ ਤੋਂ 14 ਰੁਪਏ 50 ਪੈਸੇ ਸਸਤਾ ਹੋਇਆ ਹੈ। ਐਲਪੀਜੀ ਗੈਸ ਸਿਲੰਡਰ ਦੇ ਰੇਟ ਇਹ ਕੇਵਲ 19 ਕਿਲੋ ਵਾਲੇ ਕਾਮਰਸ਼ੀਅਲ ਐਲਪੀਜੀ ਸਿਲੰਡਰ ਵਿੱਚ ਹੋਵੇਗੀ।
ਹਾਲਾਂਕਿ, ਘਰੇਲੂ ਗੈਸ ਸਿਲੰਡਰ 14 ਕਿਲੋ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਦਿੱਲੀ ਵਿੱਚ ਅੱਜ ਤੋਂ 19 ਕਿਲੋ ਵਾਲਾ ਇੰਡੇਨ ਦਾ ਸਿਲੰਡਰ 1804 ਰੁਪਏ ਵਿੱਚ ਮਿਲੇਗਾ। ਪਿਛਲੇ ਮਹੀਨੇ 1818.50 ਰੁਪਏ ਕੀਮਤ ਸੀ।
ਕੋਲਕਾਤਾ ਵਿੱਚ ਇਹ ਕਾਮਰਸ਼ੀਅਲ ਸਿਲੰਡਰ ਹੁਣ 1911 ਰੁਪਏ ਦਾ ਹੋਵੇਗਾ, ਜੋ ਪਿਛਲੇ ਮਹੀਨੇ ਦਸੰਬਰ ਵਿੱਚ 1927 ਰੁਪਏ ਸੀ।