Punjab Breaking: ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ‘ਤੇ ਫਾਇਰਿੰਗ
ਪ੍ਰਿੰਸੀਪਲ ਨੇ ਕਿਹਾ ਪਹਿਲਾਂ ਵੀ ਮਿਲ ਚੁੱਕਿਆਂ ਹਨ ਫਿਰੋਤੀ ਲਈ ਧਮਕੀਆਂ ਤੇ ਹੋ ਚੁੱਕੀ ਹੈ ਰੇਕੀ
ਰੋਹਿਤ ਗੁਪਤਾ, ਬਟਾਲਾ (ਗੁਰਦਾਸਪੁਰ)–
ਬਟਾਲਾ ਦੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਉਸ ਸਮੇਂ ਫਾਇਰਿੰਗ ਕੀਤੀ ਗਈ ਜਦੋਂ ਉਹ ਕਾਰ ਤੇ ਆਪਣੇ ਘਰ ਵਾਪਸ ਆ ਰਹੇ ਸਨ ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ।
ਪ੍ਰਿੰਸੀਪਲ ਹਰਪਿੰਦਰ ਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਉਹਨਾਂ ਕੋਲੋਂ ਫੋਨ ਕਾਲ ਰਾਹੀ ਫਿਰੌਤੀ 10 ਲੱਖ ਰੁਪਏ ਮੰਗੀ ਗਈ ਸੀ ਉਸ ਤੋਂ ਬਾਅਦ ਕਈ ਵਾਰ ਉਸਦੀ ਅਤੇ ਉਸਦੇ ਘਰ ਦੀ ਰੈਕੀ ਕੀਤੀ ਗਈ ਕੁਝ ਸਮਾਂ ਪਹਿਲਾਂ ਸੀਸੀਟੀਵੀ ਵਿੱਚ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵਿਚ ਇਕ ਵਿਅਕਤੀ ਘਰ ਦੇ ਗੇਟ ਕੋਲ ਘੁੰਮ ਰਿਹਾ ਹੈ ਅਤੇ ਗੇਟ ਰਾਹੀਂ ਅੰਦਰ ਵੀ ਝਾਕ ਰਿਹਾ ਹੈ ਅਤੇ ਉਸ ਨੇ ਹੱਥ ਵਿਚ ਅਸਲਾ ਵੀ ਪਕੜ ਰੱਖਿਆ ਹੈ।
ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਤੋਂ ਬਟਾਲਾ ਵਾਪਸ ਕਾਰ ਤੇ ਆ ਰਿਹਾ ਸੀ ਤਾਂ ਉਸ ਦਾ ਪਿੱਛਾ ਵੀ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਕੀਤਾ ਗਿਆ ਪਰ ਜਦੋਂ ਉਸਨੇ ਆਪਣਾ ਲਾਇਸੈਂਸੀ ਹਥਿਆਰ ਕੱਢ ਕੇ ਉਹਨਾਂ ਨੂੰ ਦਿਖਾਇਆ ਤਾਂ ਪਿੱਛਾ ਕਰਨ ਵਾਲੇ ਵਾਪਸ ਮੁੜ ਗਏ।
ਪੁਲਿਸ ਨੂੰ ਕਈ ਵਾਰ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ। ਸੰਧੂ ਨੇ ਦੱਸਿਆ ਕਿ ਜਦੋਂ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਫਿਰੋਤੀ ਲਈ ਕਾਲਾਂ ਆਈਆਂ ਸਨ ਤਾਂ ਉਸਨੂੰ ਪੁਲਿਸ ਵੱਲੋਂ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ ਅਤੇ ਗੇਟ ਦੋ ਮਹੀਨੇ ਲਈ ਉਸਨੂੰ ਗਨਮੈਨ ਦਿੱਤਾ ਗਿਆ ਸੀ।
ਬੀਤੀ ਰਾਤ ਕਰੀਬ 9 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਦੀਆ ਤੋਂ ਬਟਾਲਾ ਵਾਪਸ ਆਉਂਦੇ ਹੋਏ ਉਸ ਦੀ ਕਾਰ ਤੇ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਉਸਨੇ ਵੀ ਆਪਣੀ ਲਾਇਸੰਸੀ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ, ਜਿਸ ਕਾਰਨ ਹਵਲਾਵਰ ਵਾਪਸ ਦੌੜ ਗਏ।
ਹਮਲਾਵਰਾਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਇੱਕ ਗੋਲੀ ਕਾਰ ਦੇ ਪਿੱਲਰ ਤੇ ਲੱਗੀ ਹੈ ਤੇ ਇੱਕ ਸਾਈਡ ਮਿਰਰ ਦੇ ਥੱਲੇ ਲੱਗੀ ਹੈ। ਪ੍ਰਿੰਸੀਪਲ ਸੰਧੂ ਨੇ ਦੱਸਿਆ ਕਿ ਉਸ ਵੱਲੋਂ ਇਸ ਹਮਲੇ ਦੀ ਸੂਚਨਾ ਤੁਰੰਤ ਸਬੰਧਤ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਐਸ ਐਚ ਓ ਵੱਲੋਂ ਤੁਰੰਤ ਮੌਕੇ ਤੇ ਪੁਲਿਸ ਪਾਰਟੀ ਵੀ ਭੇਜੀ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਛਾਣਬੀਣ ਸ਼ੁਰੂ ਕਰ ਦਿੱਤੀ ਗਈ।