Sunday, January 5, 2025
Latest:
All Latest NewsNews FlashPunjab News

ਵੱਡੀ ਖ਼ਬਰ: ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

 

ਪੰਜਾਬ ਨੈੱਟਵਰਕ, ਸੰਗਰੂਰ –

ਲੌਂਗੋਵਾਲ ਵਿਖੇ ਨੌਜਵਾਨ ਕਬੱਡੀ ਖਿਡਾਰੀ ਦੀ ਉਸਦੇ ਭਰਾ ਦੇ ਸਹੁਰੇ ਵੱਲੋਂ ਕਥਿਤ ਤੌਰ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਮੰਡੇਰ ਕਲਾਂ ਰੋਡ ਤੇ ਵਾਪਰੀ। ਮਿਰਤਕ ਦੀ ਪਹਿਛਾਣ ਜਗਪਾਲ ਸਿੰਘ ਕਾਲਾ ਪੁੱਤਰ ਮੱਖਣ ਸਿੰਘ ਵਾਸੀ ਮਡੇਰ ਕਲਾਂ ਰੋਡ ਗਾਹੂ ਪੱਤੀ ਲੌਂਗੋਵਾਲ ਵਜੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਕੁੜਮ ਸੁਰਮਖ ਸਿੰਘ ਵਾਸੀ ਪਿੰਡ ਚੀਮਾ ਮੰਡੀ ਆਪਣੀ ਪਤਨੀ ਮਨਜੀਤ ਕੌਰ ਸਮੇਤ ਉਹਨਾਂ ਦੇ ਘਰ ਆਪਣੀ ਲੜਕੀ ਖੁਸ਼ਪ੍ਰੀਤ ਕੌਰ ਨੂੰ ਲੈਣ ਆਇਆ ਸੀ। ਇਸੇ ਦੌਰਾਨ ਹੀ ਉਹਨਾਂ ਆਪਣੀ ਛੋਟੀ ਪੋਤੀ ਹੋਣ ਕਰਕੇ ਨੂੰਹ ਨੂੰ ਨਾਲ ਨਹੀਂ ਭੇਜਿਆ।

ਦੋਸ਼ ਹੈ ਕਿ ਖੁਸ਼ਪ੍ਰੀਤ ਕੌਰ ਗਾਲਾਂ ਕੱਢਦੀ ਹੋਈ ਸਮਾਨ ਚੁੱਕ ਕੇ ਆਪਣੇ ਪਿਤਾ ਨਾਲ ਕਾਰ ਵੱਲ ਜਾਣ ਲੱਗੀ, ਜਦੋਂ ਜਗਪਾਲ ਨੇ ਆਪਣੀ ਭਰਜਾਈ ਨੂੰ ਗਾਲਾਂ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁੜਮ ਸੁਰਮਖ ਸਿੰਘ ਨੇ ਜਗਪਾਲ ‘ਤੇ ਗੋਲੀਆਂ ਚਲਾ ਦਿੱਤੀਆਂ।

ਦੋਸ਼ ਹੈ ਕਿ, ਇੱਕ ਗੋਲੀ ਜਗਪਾਲ ਦੀ ਛਾਤੀ ਅਤੇ ਦੂਜੀ ਬਾਹਾਂ ਤੇ ਲੱਗੀ, ਜਿਸ ਕਾਰਨ ਜਗਪਾਲ ਜਖਮੀ ਹੋ ਗਿਆ ਅਤੇ ਉਸਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ ਥਾਣਾ ਲੌਂਗੋਵਾਲ ਦੇ ਮੁਖੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆਂ ਸਰਮੁਖ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਦੇ ਵਿਰੁੱਧ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

 

Leave a Reply

Your email address will not be published. Required fields are marked *