ਪੰਜਾਬ ‘ਚ ਵੱਡੀ ਵਾਰਦਾਤ! RMP ਡਾਕਟਰ ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ ਨੈੱਟਵਰਕ, ਸੁਲਤਾਨਪੁਰ ਲੋਧੀ
ਪੰਜਾਬ ਦੇ ਕਪੂਰਥਲਾ ਦੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਲੰਘੀ ਰਾਤ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ RMP ਡਾਕਟਰ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ,ਰਾਤ ਕਰੀਬ ਡੇਢ ਵਜੇ ਪਿੰਡ ਪਾਣੋ ਲੰਗਾ ਦੇ ਬੱਸ ਅੱਡੇ ਤੇ ਸਥਿਤ ਮਾਰਕੀਟ ਵਿੱਚ ਇੱਕ ਦੁਕਾਨ ਤੇ ਚੋਰਾਂ ਨੇ ਧਾਵਾ ਬੋਲਿਆ, ਇਸ ਦੌਰਾਨ ਜਿਵੇਂ ਹੀ ਚੋਰਾਂ ਨੇ ਦੁਕਾਨ ਦਾ ਸ਼ਟਰ ਖੋਲ੍ਹ ਰਹੇ ਤਾਂ, ਤੁਰੰਤ ਡਾਕਟਰ ਗੁਰਚਰਨ ਸਿੰਘ ਆਪਣੇ ਪਰਿਵਾਰ ਸਮੇਤ ਮੌਕੇ ਤੇ ਪਹੁੰਚ ਗਿਆ।
ਜਿਵੇਂ ਹੀ ਡਾਕਟਰ ਉਕਤ ਚੋਰਾਂ ਨਾਲ ਗੁੱਥਮ-ਗੁੱਥੀ ਹੋਇਆ ਤਾਂ, ਇਸ ਦੌਰਾਨ ਚੋਰਾਂ ਨੇ ਵੀ ਤਰਥੱਲੀ ਮਚਾ ਦਿੱਤੀ। ਡਾਕਟਰ ਆਪਣੀ ਲਾਇਸੈਂਸੀ ਬੰਦੂਕ ਕੱਢ ਲਿਆਇਆ।
ਦੱਸਿਆ ਜਾ ਰਿਹਾ ਹੈ ਕਿ, ਡਾਕਟਰ ਨੇ ਜਿਵੇਂ ਹੀ ਬੰਦੂਕ ਵਿਚੋਂ ਫਾਇਰ ਕੱਢਿਆ, ਉਹ ਡਾਕਟਰ ਦੇ ਹੀ ਲੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ, ਹਾਲਾਂਕਿ ਡਾਕਟਰ ਨਾਲ ਹੱਥੋਂਪਾਈ ਵਿੱਚ ਇੱਕ ਚੋਰ ਦੀ ਵੀ ਮੌਤ ਹੋਣ ਦੀ ਖ਼ਬਰ ਹੈ।
ਦੂਜੇ ਪਾਸੇ ਸੂਚਨਾ ਮਿਲਦੇ ਹੀ ਪੁਲਿਸ ਅਫ਼ਸਰ ਗੁਰਮੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।