ਪੇਂਡੂ ਸੜਕਾਂ ਦੇ ਬਰਮਾਂ ਨਾਲ ਛੇੜਛਾੜ ਨਾ ਕਰਨ ਕਿਸਾਨ: DC ਨੇ ਜਾਰੀ ਕੀਤੇ ਹੁਕਮ
ਅਧਿਕਾਰੀਆਂ ਨੂੰ ਲਿੰਕ ਸੜਕਾਂ ਦੇ ਬਰਮ ਪੂਰੇ ਕਰਵਾਉਣ ਦਾ ਕੰਮ ਝੋਨੇ ਦੀ ਲਵਾਈ ਤੋਂ ਪਹਿਲਾਂ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
ਦਲਜੀਤ ਕੌਰ, ਸੰਗਰੂਰ
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨ ਦੌਰਾਨ ਪੇਂਡੂ ਖੇਤਰ ਦੀਆਂ ਸੜਕਾਂ ਦੇ ਬਰਮਾਂ ਨਾਲ ਬਿਲਕੁਲ ਵੀ ਛੇੜਛਾੜ ਨਾ ਕਰਨ ਅਤੇ ਬਰਮਾਂ ਨੂੰ ਬਿਲਕੁਲ ਸੁਰੱਖਿਅਤ ਰੱਖਣ।
ਇਸ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਢੇ ਬਰਮ ਝੋਨੇ ਦੀ ਲਵਾਈ ਤੋਂ ਪਹਿਲਾਂ-ਪਹਿਲਾਂ ਪੂਰੇ ਕਰਵਾਉਣੇ ਯਕੀਨੀ ਬਨਾਉਣ।
ਜ਼ਿਕਰਯੋਗ ਹੈ ਕਿ ਬਰਮ ਪੂਰੇ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਉਪ ਮੰਡਲ ਮੈਜਿਸਟਰੇਟ (ਚੇਅਰਮੈਨ), ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਸੰਗਰੂਰ ਅਤੇ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ, ਸੰਗਰੂਰ ਨੂੰ ਸ਼ਾਮਲ ਕਰ ਕੇ ਕਮੇਟੀ ਬਣਾਈ ਗਈ ਹੈ, ਜਿਹੜੀ ਕਿ ਲਿੰਕ ਸੜਕਾਂ ਦੇ ਬਰਮ ਪੂਰੇ ਕਰਵਾਉਣ ਸਬੰਧੀ ਕਾਰਜ ਕਰ ਰਹੀ ਹੈ।
ਰਿਸ਼ੀ ਨੇ ਕਿਹਾ ਕਿ ਕਈ ਵਾਰ ਜ਼ਿੰਮੀਦਾਰਾਂ ਵੱਲੋਂ ਬਰਮ ਵੱਢ ਕੇ ਆਪਣੇ ਖੇਤਾਂ ਵਿੱਚ ਸ਼ਾਮਿਲ ਕਰ ਲਏ ਜਾਂਦੇ ਹਨ। ਅਜਿਹਾ ਕਰਨ ਕਾਰਨ ਬਰਮ ਦੀ ਘੱਟ ਚੌੜਾਈ ਜਿੱਥੇ ਆਵਾਜਾਈ ਲਈ ਮੁਸ਼ਕਿਲ ਖੜ੍ਹੀ ਕਰਦੀ ਹੈ, ਉੱਥੇ ਲਿੰਕ ਸੜਕਾਂ ਦੇ ਜਲਦੀ ਖਰਾਬ ਹੋਣ ਦਾ ਕਾਰਨ ਵੀ ਬਣਦੀ ਹੈ।
ਬਰਮਾਂ ਦੀ ਚੌੜਾਈ ਘੱਟ ਹੋਣ ਕਰ ਕੇ ਖੇਤਾਂ ਵਿੱਚ ਖੜ੍ਹਾ ਪਾਣੀ ਲਿੰਕ ਸੜਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਦੁਰਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਲਿੰਕ ਸੜਕਾਂ ਦੇ ਬਰਮ ਪੂਰੇ ਕਰਵਾ ਲਏ ਜਾਂਦੇ ਹਨ ਤਾਂ ਲਿੰਕ ਸੜਕਾਂ ਜਲਦੀ ਖਰਾਬ ਹੋਣ ਅਤੇ ਹਾਦਸੇ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਅਜਿਹਾ ਕਰਨ ਨਾਲ ਜਿਥੇ ਲਿੰਕ ਸੜਕਾਂ ਦੀ ਮਿਆਦ ਵੱਧ ਜਾਂਦੀ ਹੈ, ਉੱਥੇ ਹੀ ਪੇਂਡੂ ਖੇਤਰ ਦੇ ਲੋਕਾਂ ਨੂੰ ਆਵਾਜਾਈ ਲਈ ਵੀ ਵੱਡੀ ਸਹੂਲਤ ਮਿਲਦੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ, ਜਿਸ ਨਾਲ ਸਮੁੱਚੇ ਪੇਂਡੂ ਖੇਤਰ ਨੂੰ ਲਾਭ ਹੋਵੇਗਾ।
Efforts by the government to change top pattern in six districts is praiseworthy step but to be implemented effectively and be taken as long term measure no doubt it would be a successful effort and would benefit the farmers-,
The orders passed by DC Sangrur for keeping beams on roads in tact by farmers is a good one and DCs should also do this for road safety and for maintaing life of roads-