ਨਰਿੰਦਰਦੀਪ ਕਤਲ ਕਾਂਡ: ਇਨਸਾਫ ਲਈ ਬਠਿੰਡਾ SSP ਦਫ਼ਤਰ ਦੇ ਬਾਹਰ ਲਗਾਏ ਜਾ ਰਹੇ ਧਰਨੇ ‘ਚ ਵਿਦਿਆਰਥੀ ਵੱਡੀ ਗਿਣਤੀ ‘ਚ ਹੋਣਗੇ ਸ਼ਾਮਲ

All Latest NewsNews FlashPunjab News

 

Punjab News- ਪੁਲਿਸ ਨੂੰ ਵੱਧ ਅਧਿਕਾਰ ਕਿਸੇ ਹਾਲਤ ਨਹੀਂ ਮਨਜੂਰ :- ਪੀ ਐਸ ਯੂ

Punjab News- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਸਰਗਰਮ ਸਾਥੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ 5 ਜੂਨ ਨੂੰ ਨਰਿੰਦਰਦੀਪ ਕਤਲ ਮਾਮਲੇ ਵਿੱਚ ਐਸ.ਐਸ.ਪੀ. ਬਠਿੰਡਾ ਦੇ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰਖ਼ਿਵਾ,ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ ਅਤੇ ਜ਼ਿਲ੍ਹਾ ਆਗੂ ਦਿਲਕਰਨ ਸਿੰਘ ਝੋਟਿਆ ਵਾਲੀ ਨੇ ਕਿਹਾ ਕਿ ਪਿਛਲੇ ਦਿਨੀ ਪੁਲਿਸ ਹਿਰਾਸਤ ਵਿੱਚ ਗੋਨਿਆਣਾ ਮੰਡੀ ਦੇ ਨੌਜਵਾਨ ਅਧਿਆਪਕ ਨਰਿੰਦਰਦੀਪ ਨੂੰ ਬਠਿੰਡਾ ਦੇ ਸੀ.ਆਈ.ਏ. ਸਟਾਫ਼ 2 ਵੱਲੋਂ ਕਰੰਟ ਲਗਾ ਕੇ ਕਤਲ ਕਰ ਦਿੱਤਾ ਗਿਆ। ਅਸਲ ਵਿੱਚ ਪੁਲਿਸ ਹਿਰਾਸਤ ਵਿੱਚ ਇਹ ਕੋਈ ਪਹਿਲਾ ਕਤਲ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਨੌਜਵਾਨਾਂ ਨੂੰ ਰਸਤੇ ਤੋਂ ਜਾਂ ਘਰੋਂ ਚੱਕ ਕੇ ਇਨਕਾਊਂਟਰ ਹੁੰਦੇ ਰਹੇ ਹਨ, ਤੇ ਇਹ ਉਹ ਕਾਲਾ ਦੌਰ ਸੀ ਜਿਸਦਾ ਸੰਤਾਪ ਪੰਜਾਬ ਅੱਜ ਵੀ ਹੰਢਾ ਰਿਹਾ।ਹੁਣ ਫਿਰ ਪੁਲਿਸ ਵੱਲੋਂ ਇਹ ਕਾਰਵਾਈਆਂ ਸ਼ੁਰੂ ਹੋ ਗਈਆਂ। ਕਿੰਨੇ ਹੀ ਨੌਜਵਾਨਾਂ ਦਾ ਝੂਠਾ ਇਨਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ।

ਦਰਅਸਲ ਭਗਵੰਤ ਮਾਨ ਦੀ ਸਰਕਾਰ ਨੂੰ ਲਗਭਗ 3 ਸਾਲ ਹੋ ਗਏ, ਪਰ ਇਹਨਾਂ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕਾਂ ਕੋਲ ਕੋਈ ਰੁਜ਼ਗਾਰ ਨਹੀਂ, ਲੋਕ ਕਰਜੇ ਦੀ ਮਾਰ ਹੇਠ ਦੱਬੇ ਹੋਏ ਹਨ। ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋ ਰਹੀ ਹੈ ਅਤੇ ਮਜਦੂਰਾਂ ਨੂੰ ਵੀ ਗੁਰਬਤ ਭਰੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਕਰ ਰਹੀ ਹੈ। ਸਰਕਾਰ ਖਿਲਾਫ਼ ਹਰ ਵਰਗ ਸੜਕਾਂ ਤੇ ਉਤਰਿਆ ਹੋਇਆ ਇਹਨਾਂ ਤੋਂ ਸਵਾਲ ਕਰ ਰਿਹਾ ਹੈ।

ਸਰਕਾਰ ਕੋਲ ਇਹਨਾਂ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਹੈ ਅਤੇ ਇਸੇ ਲਈ ਲੋਕ ਰੋਹ ਨੂੰ ਦਬਾਉਣ ਲਈ ਅਤੇ ਆਪਣੀਆਂ ਕੁਰਸੀਆਂ ਸੁਰੱਖਿਅਤ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਆਪਣੀ ਪੁਲਿਸ ਦੀਆਂ ਵਾਂਗਾ ਪੂਰੀ ਤਰ੍ਹਾਂ ਖੁੱਲੀਆਂ ਛੱਡੀਆਂ ਹੋਈਆਂ ਹਨ। ਜੋ ਕਦੇ ਕਰਨਲ ਦੀ ਕੁੱਟਮਾਰ ਕਰਦੇ ਹਨ ਤੇ ਕਦੇ ਆਮ ਲੋਕਾਂ ਨੂੰ ਫੜ ਕੇ ਮਾਰ ਦਿੰਦੇ ਹਨ ਤੇ ਪੰਜਾਬ ਸਰਕਾਰ ਅਜਿਹੇ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੰਦੀ ਹੈ। ਪਿਛਲੇ ਦਿਨਾਂ ਅੰਦਰ 30 ਤੋਂ ਵੱਧ ਨੌਜਵਾਨ ਇਹਨਾਂ ਦੀ ਪੁਲਿਸ ਹਿਰਾਸਤ ਵਿੱਚ ਮਰ ਗਏ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈਆ ਉੱਪਰ ਤਾਂ ਪੁਲਿਸ ਨੇ ਪਰਚਾ ਦਰਜ ਕਰਨ ਦੀ ਵੀ ਜ਼ਰੂਰਤ ਨਹੀਂ ਸਮਝੀ। ਇਸ ਤੋਂ ਇਹ ਬਿਲਕੁਲ ਸਾਫ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਵੀ ਭਾਜਪਾ ਦੀ ਬੀ ਟੀਮ ਹੈ। ਭਾਜਪਾ ਦੇ ਹਿੰਦੂਤਵ ਦੇ ਏਜੰਡੇ ਦੇ ਰਾਹ ‘ਚ ਪੰਜਾਬ ਸਭ ਤੋਂ ਵੱਡੀ ਅੜਚਣ ਹੈ। ਜਿਵੇੰ ਭਾਜਪਾ ਹੋਰਨਾਂ ਸੂਬਿਆਂ ‘ਚ ਲੜ ਰਹੇ ਲੋਕਾਂ ਨੂੰ ਕਤਲ ਕਰ ਰਹੀ ਹੈ, ਓਸੇ ਹੀ ਰਾਹ ਤੇ ਆਮ ਆਦਮੀ ਪਾਰਟੀ ਵੀ ਸਵਾਲ ਕਰਦੀਆਂ ਜਥੇਬੰਦੀਆਂ ਨੂੰ ਅਤੇ ਆਮ ਲੋਕਾਂ ਨੂੰ ਆਪਣੀ ਦਹਿਸ਼ਤ ਵਧਾਉਣ ਲਈ ਕਤਲ ਕਰ ਰਹੀ ਹੈ।

ਜ਼ਿਲ੍ਹਾ ਆਗੂ ਆਦਿਤਿਆ ਫਾਜਿਲਕਾ, ਜਸਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਨਰਿੰਦਰਦੀਪ ਦਾ ਕਤਲ ਅਤੇ ਉਸਤੋਂ ਬਾਅਦ ਉਸਨੂੰ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕਰਨਾ ਇਹ ਸਾਫ ਕਰਦਾ ਹੈ ਕਿ ਪੁਲਿਸ ਨੂੰ ਕਿਸੇ ਦਾ ਕੋਈ ਡਰ ਨਹੀਂ ਅਤੇ ਨਾ ਹੀ ਕੋਈ ਜਵਾਬਦੇਹੀ। ਇਹ ਕਤਲ ਪੰਜਾਬ ਵਿੱਚ ਕੇ. ਪੀ. ਐਸ ਗਿੱਲ ਵਾਲੇ ਓਸੇ ਕਾਲੇ ਦੌਰ ਦੀ ਸ਼ੁਰੂਆਤ ਕਰਦੇ ਹਨ ਜਿਸ ਨੇ ਪੰਜਾਬ ਦੀ ਨੌਜਵਾਨੀ ਦਾ ਇੱਕ ਹਿੱਸਾ ਤਬਾਹ ਕਰ ਦਿੱਤਾ ਸੀ।ਇੱਕ ਕਾਬਿਲ ਅਧਿਆਪਕ ਅਤੇ ਪੰਜਾਬ ਦੀ ਨੌਜਵਾਨੀ ਦਾ ਘਾਣ ਲੋਕ ਬਰਦਾਸ਼ਤ ਨਹੀਂ ਕਰਨਗੇ।

ਅਸੀਂ ਇਹ ਮੰਗ ਕਰਦੇ ਹਾਂ ਕਿ ਨਰਿੰਦਰਦੀਪ ਸਿੰਘ ਦੇ ਕਤਲ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ। ਸਮੁੱਚੇ ਕੇਸ ਦੀ ਸਮਾਂ ਬੱਧ ਤਰੀਕੇ ਨਾਲ ਨਿਆਂਇਕ ਜਾਂਚ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਨਰਿੰਦਰਦੀਪ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਹਨਾਂ ਮੰਗਾਂ ਨੂੰ ਪੂਰੀਆਂ ਕਰਵਾਉਣ ਅਤੇ ਪੁਲਿਸ ਦੀ ਦਹਿਸ਼ਹਤ ਨੂੰ ਖ਼ਤਮ ਕਰਨ ਲਈ ਨਰਿੰਦਰਦੀਪ ਹਿਰਾਸਤੀ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ਤੇ 5 ਜੂਨ ਨੂੰ ਬਠਿੰਡਾ ਐਸ.ਐਸ.ਪੀ ਦਫ਼ਤਰ ਦੇ ਮੂਹਰੇ ਲਗਾਏ ਜਾਂ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿਦਿਆਰਥੀ ਸ਼ਾਮਿਲ ਹੋਣਗੇ।

 

Media PBN Staff

Media PBN Staff

Leave a Reply

Your email address will not be published. Required fields are marked *