ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਕਲਾਂ ਅਤੇ ਬੀਰਬਰਪੁਰਾ ਨੂੰ ਗਰਮ ਸਵੈਟਰ ਦਿੱਤੇ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਡਾ ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਕਲਾਂ ਅਤੇ ਬੀਰਬਰਪੁਰਾ ਅੰਮ੍ਰਿਤਸਰ ਨੂੰ ਵਿਦਿਆਰਥੀਆਂ ਨੂੰ ਅੱਤ ਪੈ ਰਹੀ ਠੰਡ ਨੂੰ ਵੇਖਦਿਆਂ ਅਤੇ ਪੜ੍ਹਾਈ ਦੀ ਲੋੜ ਨੂੰ ਵੇਖਦਿਆਂ ਹੋਇਆ 170 ਗਰਮ ਸਵੈਟਰ ਵੰਡੇ|
ਡਾਇਰੈਕਟਰ ਰੋਟੇਰਿਅਨ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਅਤੇ ਬ੍ਰਿਗੇਡੀਅਰ ਜੀ. ਐਸ ਸੰਧੂ ਪ੍ਰੋਜੈਕਟ ਚੇਅਰਮੈਨ ਸਨ |ਇਸ ਮੌਕੇ ਪ੍ਰਧਾਨ ਡਾ ਰਣਬੀਰ ਬੇਰੀ,ਬਲਦੇਵ ਸਿੰਘ ਸੰਧੂ, ਅਸ਼ੋਕ ਸ਼ਰਮਾ ਸਹਾਇਕ ਗਵਰਨਰ, ਆਈ ਪੀ ਪੀ ਅਮਨ ਸ਼ਰਮਾ,ਪਾਸਟ ਪ੍ਰੇਜ਼ੀਡੈਂਟ ਅਸ਼ਵਨੀ ਅਵਸਥੀ, ਹਰਦੇਸ਼ ਸ਼ਰਮਾ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੋਹੀਆਂ ਕਲਾਂ ਅਤੇ ਬੀਰਬਰਪੁਰਾ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਇਹ ਮਦਦ ਕੀਤੀ ਗਈ। ਬੀਰਬਰਪੁਰਾ ਸਕੂਲ ਮੁੱਖੀ ਦਪਿੰਦਰ ਸਿੰਘ, ਸੋਹੀਆਂ ਕਲਾਂ ਸਕੂਲ ਮੁੱਖੀ ਰਵਿੰਦਰ ਸ਼ਰਮਾ ਅਤੇ ਸਮੂਹ ਸਕੂਲ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ|
ਰਸਮੀ ਸਮਾਗਮ ਦੌਰਾਨ ਸਕੂਲ ਮੁੱਖੀ ਦਪਿੰਦਰ ਸਿੰਘ ਅਤੇ ਪ੍ਰਿੰਸੀਪਲ ਪਵਨਪ੍ਰੀਤ ਕੌਰ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ। ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ।ਚਾਰਟਰ ਪ੍ਰਧਾਨ ਐਚ. ਐਸ. ਜੋਗੀ, ਰੋਟੇਰੀਅਨ ਬ੍ਰਿਗੇਡੀਅਰ ਜੀ. ਐਸ. ਸੰਧੂ,ਹਰਦੇਸ਼ ਸ਼ਰਮਾ , ਪਰਮਜੀਤ ਸਿੰਘ,ਪ੍ਰਦੀਪ ਕਾਲੀਆ,ਮਨਮੋਹਨ ਸਿੰਘ , ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਮਾਜ ਅਤੇ ਦੇਸ਼ ਦੀ ਨੀਂਹ ਹੋ, ਪੜ੍ਹ ਲਿਖ ਕੇ, ਮਿਹਨਤ ਕਰਕੇ ਕਾਬਲ ਬਣਕੇ ਤੁਸੀਂ ਹੀ ਦੇਸ ਵਾਗਡੋਰ ਸੰਭਾਲਣੀ ਹੈ।
ਉਹਨਾਂ ਬੱਚਿਆਂ ਨੂੰ ਤਨ ਮਨ ਨਾਲ ਪੜ੍ਹਾਈ ਕਰਨ ਦਾ ਅਤੇ ਮਾਤਾ ਪਿਤਾ ਤੇ ਸੰਸਥਾ ਦਾ ਨਾਂ ਉੱਚਾ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਮੋਰੀਸ,ਹਰਪਾਲ ਸਿੰਘ ਨਾਗ ਕਲਾਂ,ਮਮਤਾ ਸ਼ਰਮਾ,ਰਾਜੇਸ਼ ਕੁਮਾਰ, ਰੁਪਿੰਦਰ ਕੌਰ, ਕੁਲਦੀਪ ਕੌਰ, ਕਰਮਜੀਤ ਸਿੰਘ, ਸਰਬਜੀਤ ਕੌਰ, ਪ੍ਰਵੀਨ ਕੁਮਾਰੀ, ਸੁਖਜਿੰਦਰ ਕੌਰ,ਅੰਦੇਸ਼ ਭੱਲਾ, ਕੇ. ਐਸ. ਚੱਠਾ, ਰਾਜੇਸ਼ ਬਧਵਾਰ,ਬਲਦੇਵ ਮੰਨਣ, ਰਾਕੇਸ਼ ਕੁਮਾਰ, ਸਤੀਸ਼ ਸ਼ਰਮਾ ਡੀ. ਡੀ. ਪੀ. ਓ,ਪ੍ਰਿੰਸੀਪਲ ਦਵਿੰਦਰ ਸਿੰਘ,ਡਾ ਗਗਨਦੀਪ ਸਿੰਘ, ਪ੍ਰਮੋਦ ਕਪੂਰ, ਵਿਨੋਦ ਕਪੂਰ, ਜੇ. ਐਸ. ਲਿਖਾਰੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।