ਚੰਡੀਗੜ੍ਹ: ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਪੜ੍ਹੋ ਪੱਤਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸੰਘਣੀ ਧੁੰਦ ਅਤੇ ਠੰਡ ਦੇ ਮੱਦੇਨਜ਼ਰ ਹੁਣ ਸਾਰੇ ਸਕੂਲਾਂ ਦਾ ਸਮਾਂ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਵੱਲੋਂ ਬਦਲ ਦਿੱਤਾ ਗਿਆ ਹੈ। ਨਵੇਂ ਜਾਰੀ ਕੀਤੇ ਗਏ ਪੱਤਰ ਮੁਤਾਬਿਕ, ਸਿੰਗਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਾਰੀਆਂ ਕਲਾਸਾਂ 9:30 ਵਜੇ ਤੋਂ 2:30 ਵਜੇ ਦਾ ਹੋਵੇਗਾ।
ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਪਹਿਲੀ ਤੋਂ 5ਵੀਂ ਕਲਾਸ- ਦੁਪਹਿਰ 12:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ ਦਾ ਹੋਵੇਗਾ, ਜਦੋਂਕਿ 6ਵੀਂ ਕਲਾਸ ਤੋਂ ਉਪਰ – ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਦਾ ਸਮਾਂ ਹੋਵੇਗਾ।
ਇਸ ਤੋਂ ਇਲਾਵਾ ਨਿੱਜੀ ਸਕੂਲ ਸਵੇਰੇ 9:30 ਵਜੇ ਲੱਗਿਆ ਕਰਨਗੇ ਅਤੇ ਛੁੱਟੀ ਸ਼ਾਮੀਂ 3:30 ਵਜੇ ਹੋਇਆ ਕਰੇਗੀ।