ਸੈਂਕੜੇ ਅਧਿਆਪਕਾਂ ਵੱਲੋਂ ਵਰਦੇ ਮੀਂਹ ਦੌਰਾਨ ਸਪੀਕਰ ਕੁਲਤਾਰ ਸੰਧਵਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ
14 ਜਨਵਰੀ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਦੇ ਲਿਖਤੀ ਭਰੋਸੇ ਮਗਰੋਂ ਧਰਨਾ ਸਮਾਪਤ
ਪੰਜਾਬ ਨੈੱਟਵਰਕ, ਕੋਟਕਪੂਰਾ
ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੱਦੇ ਤੇ ਅੱਜ ਪੰਜਾਬ ਦੇ 12 ਜ਼ਿਲਿਆਂ ਫਰੀਦਕੋਟ, ਫਿਰੋਜਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਮੋਗਾ , ਬਰਨਾਲਾ, ਸੰਗਰੂਰ,ਮਲੇਰਕੋਟਲਾ, ਤਰਨਤਾਰਨ ਅਤੇ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸੈਂਕੜੇ ਅਧਿਆਪਕਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਵਿਖੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ਦੇ ਕੋਲ ਰੋਹ ਭਰਪੂਰ ਰੈਲੀ ਅਤੇ ਰੋਸ ਮੁਜ਼ਾਹਰਾ ਕੀਤਾ।
ਅਧਿਆਪਕ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਤਰੱਕੀ ਨੀਤੀ ਦੀ ਜੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਤਰੱਕੀ ਦੀ ਉਡੀਕ ਕਰਦੇ ਅਧਿਆਪਕਾਂ ਨੂੰ ਪਿਛਲੇ ਦਿਨੀਂ ਉਨ੍ਹਾਂ ਦੀਆਂ ਕੀਤੀਆਂ ਗਈਆਂ ਤਰੱਕੀਆਂ ਦੌਰਾਨ ਈ,ਟੀ,ਟੀ, ਤੋਂ ਮਾਸਟਰ ਕਾਡਰ, ਪੀ,ਟੀ, ਆਈ, ਤੋਂ ਡੀ,ਪੀ,ਈ, ਅਤੇ ਮਾਸਟਰ ਤੋਂ ਲੈਕਚਰਾਰ ਪਦ -ਉੱਨਤ ਕਰਨ ਸਮੇਂ ਵੱਡੀ ਗਿਣਤੀ ਵਿੱਚ ਸਟੇਸ਼ਨ ਲੁਕਾ ਕੇ ਤਰੱਕੀ ਯਾਫ਼ਤਾ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ਤੋਂ ਬਾਹਰ ਦੂਰ -ਦੁਰਾਡੇ ਜਬਰੀ ਸਟੇਸ਼ਨ ਦੇ ਕੇ ਖੱਜਲ ਖੁਆਰ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਪੀ.ਟੀ. ਅਤੇ ਡਰਾਇੰਗ ਅਧਿਆਪਕਾਂ ਦੀ ਤਨਖਾਹ ਕਟੌਤੀ ਕਰਕੇ ਅਰਥਿਕ ਤੌਰ ਤੇ ਖੋਰਾ ਲਾਇਆ ਜਾ ਰਿਹਾ ਹੈ। 2400 ਮਿਡਲ ਸਕੂਲਾਂ ਨੂੰ ਮਰਜ਼ ਕਰਨ ਦੀ ਕਵਾਇਦ ਜਾਰੀ ਹੈ। ਜਿਸ ਕਾਰਨ ਪੇਂਡੂ ਖੇਤਰ ਦੇ ਲੋੜਵੰਦ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਮੈਰੀਟੋਰੀਅਸ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।
ਇਸ ਰੋਸ ਮੁਜ਼ਾਹਰੇ ਦੀ ਅਗਵਾਈ ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ,ਦਿਗਵਿਜੇ ਪਾਲ ਸ਼ਰਮਾ, ਸੁਖਵਿੰਦਰ ਸਿੰਘ ਚਾਹਲ , ਸੁਰਿੰਦਰ ਕੰਬੋਜ, ਸੁਖਜਿੰਦਰ ਸਿੰਘ ਖਾਨਪੁਰ, ਸੁਖਵਿੰਦਰ ਸਿੰਘ ਸੁੱਖੀ, ਸੁਖਜਿੰਦਰ ਸਿੰਘ ਹਰੀਕਾ, ਜਿੰਦਰ ਪਾਇਲਟ, ਪ੍ਰਗਟ ਸਿੰਘ ਜੰਬਰ, ਹਰਜੰਟ ਸਿੰਘ ਬੋਡੇ, ਰੇਸ਼ਮ ਸਿੰਘ ਹੋਰਾਂ ਨੇ ਕੀਤੀ। ਵੱਖ ਵੱਖ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਕੰਪਿਊਟਰ ਅਧਿਆਪਕਾਂ ਸਮੇਤ ਵੱਖ-ਵੱਖ ਸਿੱਖਿਆ ਦਫਤਰਾਂ ਵਿੱਚ ਕੰਮ ਕਰਦੇ ਦਫਤਰੀ ਕਾਮਿਆਂ ਦੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਨੂੰ ਪੰਜਾਬ ਸਰਕਾਰ ਅੱਖਾਂ ਮੀਚ ਕੇ ਤਮਾਸ਼ੇ ਵਾਂਗ ਵੇਖ ਰਹੀ ਹੈ।
ਸੀਐਂਡਵੀ ਅਧਿਆਪਕਾਂ ਦੀ ਗਰੇਡ ਘਟਾਈ ਕੀਤੀ ਜਾ ਰਹੀ ਹੈ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਟਾਲਮਟੋਲ ਕੀਤੀ ਜਾ ਰਹੀ ਹੈ। ਪੇਂਡੂ ਭੱਤੇ ਸਮੇਤ ਕੱਟੇ ਗਏ 37 ਤਰ੍ਹਾਂ ਦੇ ਭੱਤੇ ਬਹਾਲ ਕਰਨ ਤੋਂ ਮੁਨਕਰ ਹੋ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸਤਾਂ ਅਤੇ ਸਾਢੇ ਪੰਜ ਸਾਲਾਂ ਦਾ ਬਣਦਾ ਬਕਾਇਆ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਸਮਝਾਉਣ ਵਾਲੀ ਗੱਲ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਹੈਂਕੜਬਾਜੀ ਵਾਲਾ ਵਤੀਰਾ ਅਪਣਾਇਆ ਹੋਇਆ ਹੈ।
ਇਸ ਰੋਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਵਰਿੰਦਰਜੀਤ ਸਿੰਘ ਬਜਾਜ, ਨਵੀਨ ਸੱਚਦੇਵਾ, ਨਿਰਮਲ ਸਿੰਘ ਬਰਾੜ, ਸਰਬਜੀਤ ਸਿੰਘ ਬਰਾੜ, ਗਗਨ ਪਾਹਵਾ, ਗਰਨੈਬ ਸਿੰਘ ਸੰਧੂ, ਅਸ਼ੋਕ ਕੌਸ਼ਲ , ਪ੍ਰਿੰਸੀਪਲ ਮਨਦੀਪ ਸਿੰਘ ਥਿੰਦ, ਰਾਜੀਵੁ ਹਾਂਡਾ, ਦੇਵੀ ਦਿਆਲ ਸੰਗਰੂਰ, ਗੁਰਦਾਸ ਸਿੰਘ ਮਾਨਸਾ, ਕਾਰਜ ਸਿੰਘ ਕੈਰੋ, ਬਾਜ ਸਿੰਘ ਭੁੱਲਰ ਨੇ ਵੀ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ 19 ਜਨਵਰੀ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਨਿਜੀ ਰਿਹਾਇਸ਼ ਪਿੰਡ ਗੰਭੀਰਪੁਰ ਵਿਖੇ ਵੀ ਸੂਬਾ ਪੱਧਰ ਦੀ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ 18 ਜਨਵਰੀ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੱਢਣ ਦੀ ਫੈਸਲੇ ਲਏ ਜਾਣਗੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਕੁਲਦੀਪ ਸਿੰਘ ਘਣੀਆ, ਹਰਜਸਦੀਪ ਸਿੰਘ, ਗਗਨ ਬਰਾੜ, ਸੁਖਪਾਲਜੀਤ ਸਿੰਘ, ਦਾਤਾ ਸਿੰਘ ਨਮੋਲ, ਹਰਭਗਵਾਨ ਸਿੰਘ ਗੁਰਨੇ, ਰੇਸ਼ਮ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ ਤਾਮਕੋਟ, ਰਾਜਵਿੰਦਰ ਸਿੰਘ ਬਹਿਣੀਵਾਲ, ਸ਼ਬੀਰ ਖਾਨ , ਰਵਿੰਦਰਜੀਤ ਸਿੰਘ ਪੰਨੂ , ਲਖਵੀਰ ਸਿੰਘ ਹਰੀਕੇ, ਗਗਨ ਪਾਹਵਾ, ਜਸਕੇਵਲ ਸਿੰਘ ਅਜੈ ਸ਼ਰਮਾ ਗੋਲੇਵਾਲੀਆ, ਰਾਜੀਵ ਕੁਮਾਰ ਹਾਂਡਾ, ਕ੍ਰਿਸ਼ਨ ਸਿੰਘ ਦੁੱਗਾ, ਰੇਸ਼ਮ ਸਿੰਘ ਕੰਪਿਊਟਰ ਫੈਕਿਲਟੀ, ਕਪਿਲ ਕਪੂਰ , ਬਲਜਿੰਦਰ ਕੁਮਾਰ , ਮਨੋਹਰ ਲਾਲ ਸ਼ਰਮਾ, ਗੁਰਸੇਵਕ ਸਿੰਘ ਕਲੇਰ, ਲਛਮਣ ਸਿੰਘ ਨਬੀਪੁਰ, ਬਲਵਿੰਦਰ ਸਿੰਘ ਭੁੱਟੋ , ਗੁਰਟੇਕ ਸਿੰਘ ਢੀਮਾਵਾਲੀ, ਜਸਵੀਰ ਸਿੰਘ ਬੀਹਲਾ , ਬੇਅੰਤ ਸਿੰਘ ਭਾਬਰੀ, ਵਿਸ਼ਾਲ ਸ਼ਰਮਾ, ਨਰਿੰਦਰ ਸਹਿਣਾ, ਬਲਜਿੰਦਰ ਸਿੰਘ ਵਡਾਲੀ, ਰਾਕੇਸ਼ ਧਵਨ , ਬਲਜੀਤ ਟੋਮ, ਪਰਮਿੰਦਰ ਸਿੰਘ ਸੋਢੀ, ਗੁਰਪ੍ਰੀਤ ਸਿੰਘ ਮੋਗਾ , ਨਛੱਤਰ ਸਿੰਘ ਜੀਰਾ, ਸੁਮਨ ਗਰੋਵਰ, ਸ਼ਰਨ ਕੌਰ, ਹਰਸਿਮਰਨ ਸਿੰਘ, ਅਮਰਜੀਤ ਸਿੰਘ ਖੋਸਾ, ਗੁਰਵਿੰਦਰ ਸਿੰਘ ਸਿੱਧੂ, ਸਪਿੰਦਰ ਸਿੰਘ ਖਮਾਣੋ, ਦੇਵੀ ਦਿਆਲ ਸੰਗਰੂਰ, ਨਰਿੰਦਰ ਸਿੰਘ ਮਾਖਾ ਮਾਨਸਾ, ਬਲਦੇਵ ਸਿੰਘ ਬਰਾੜ, ਤੇਜਿੰਦਰ ਸਿੰਘ ਤੇਜੀ, ਅਮਰਜੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਸੰਧੂ , ਰਾਜਦੀਪ ਸਿੰਘ ਬਰੇਟਾ, ਜੱਜਪਾਲ ਬਾਜੇਗੀ ਮੋਗਾ, ਗੁਰਪ੍ਰੀਤ ਅਮੀਵਾਲ , ਸਰਬਜੀਤ ਸਿੰਘ ਤਰਨ ਤਾਰਨ, ਅਮਰਜੀਤ ਸਿੰਘ ਘੜਾਣੀ, ਤੇਜਵਿੰਦਰ ਸਿੰਘ ਜਗਤਾਰ ਸਿੰਘ ਬਾਠ , ਸੁੱਚਾ ਸਿੰਘ ਟੁਰਪਈ, ਨੂਰ ਮੁਹੰਮਦ ਮਲੇਰਕੋਟਲਾ , ਕੁਲਵਿੰਦਰ ਸਿੰਘ ਮਲੋਟ , ਮਨੋਹਰ ਲਾਲ ਸ਼ਰਮਾ, ਨਵਪ੍ਰੀਤ ਸਿੰਘ ਬਰਾੜ, ਡਾਕਟਰ ਅਜੇ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ, ਸ਼ਾਮਲ ਸਨ।