Noor Malabika Das: ਮਸ਼ਹੂਰ ਅਦਾਕਾਰਾ ਨੂਰ ਮਲਾਬਿਕਾ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

All Latest NewsGeneral NewsNews FlashPolitics/ OpinionTOP STORIES

 

Noor Malabika Das: ਇਹ ਖੁਦਕੁਸ਼ੀ ਦਾ ਮਾਮਲਾ ਹੈ, ਹਾਲਾਂਕਿ ਜਾਂਚ ਅਜੇ ਜਾਰੀ ਹੈ- ਪੁਲਿਸ 

ਨੈਸ਼ਨਲ ਡੈਸਕ, ਨਵੀਂ ਦਿੱਲੀ

Noor Malabika Das: ਸਾਲ 2023 ‘ਚ ਰਿਲੀਜ਼ ਹੋਈ ਕਾਜੋਲ ਦੀ ਵੈੱਬ ਸੀਰੀਜ਼ ‘ਦਿ ਟ੍ਰਾਇਲ’ ‘ਚ ਕੰਮ ਕਰਨ ਵਾਲੀ ਅਦਾਕਾਰਾ ਨੂਰ ਮਲਾਬਿਕਾ ਦਾਸ ਨੂੰ ਲੈ ਕੇ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ।

ਅਦਾਕਾਰਾ ਦਾ ਮੁੰਬਈ ਵਿੱਚ ਦਿਹਾਂਤ ਹੋ ਗਿਆ ਹੈ। ਪੁਲਸ ਨੂੰ ਨੂਰ ਦੀ ਲਾਸ਼ ਉਸ ਦੇ ਫਲੈਟ ‘ਚ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਦਾ ਮਾਮਲਾ ਹੈ। ਹਾਲਾਂਕਿ ਜਾਂਚ ਅਜੇ ਜਾਰੀ ਹੈ।

ਮਿਡ-ਡੇ ਵੈੱਬਸਾਈਟ ਦੀ ਰਿਪੋਰਟ ‘ਚ ਪੁਲਸ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਭਿਨੇਤਰੀ ਅਤੇ ਸਾਬਕਾ ਏਅਰ ਹੋਸਟੈੱਸ ਨੂਰ ਮਲਾਬਿਕਾ 6 ਜੂਨ ਨੂੰ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਸੀ।

ਇਹ ਘਟਨਾ ਪਿਛਲੇ ਹਫ਼ਤੇ ਉਸ ਸਮੇਂ ਸਾਹਮਣੇ ਆਈ ਜਦੋਂ ਗੁਆਂਢੀਆਂ ਨੇ ਨੂਰ ਦੇ ਲੋਖੰਡਵਾਲਾ ਫਲੈਟ ਤੋਂ ਬਦਬੂ ਆਉਣ ਦੀ ਸੂਚਨਾ ਓਸ਼ੀਵਾਰਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਨੂਰ ਦੀ ਲਾਸ਼ ਸੜੀ ਹੋਈ ਹਾਲਤ ਵਿਚ ਪੱਖੇ ਨਾਲ ਲਟਕਦੀ ਮਿਲੀ।

ਮਿਡ-ਡੇ ਨਾਲ ਗੱਲ ਕਰਦੇ ਹੋਏ, ਨੂਰ ਦੇ ਕਰੀਬੀ ਦੋਸਤ ਅਦਾਕਾਰ ਆਲੋਕ ਨਾਥ ਪਾਠਕ ਨੇ ਕਿਹਾ, ”ਮੈਂ ਇਸ ਤੋਂ ਦੁਖੀ ਹਾਂ। ਮੈਂ ਨੂਰ ਨੂੰ ਸਾਲਾਂ ਤੋਂ ਜਾਣਦਾ ਹਾਂ ਅਤੇ ਉਸ ਨਾਲ ਕਈ ਫਿਲਮਾਂ ਅਤੇ ਲੜੀਵਾਰਾਂ ਵਿੱਚ ਕੰਮ ਕੀਤਾ ਹੈ।

ਪਿਛਲੇ ਮਹੀਨੇ ਤੱਕ ਉਸਦਾ ਪਰਿਵਾਰ ਉਸਦੇ ਨਾਲ ਮੁੰਬਈ ਵਿੱਚ ਰਹਿ ਰਿਹਾ ਸੀ। ਪਰਿਵਾਰ ਇੱਕ ਹਫ਼ਤਾ ਪਹਿਲਾਂ ਪਿੰਡ ਪਰਤਿਆ ਸੀ। ਉਹ ਇਸ ਫਲੈਟ ‘ਚ ਕਿਰਾਏ ‘ਤੇ ਰਹਿ ਰਹੀ ਸੀ।

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਲਾਸ਼ ਦਾ ਦਾਅਵਾ ਨਹੀਂ ਕੀਤਾ। ਅਜਿਹੇ ‘ਚ ਪੁਲਸ ਨੇ ਇਕ NGO ਦੀ ਮਦਦ ਨਾਲ 9 ਜੂਨ ਨੂੰ ਉਸਦਾ ਅੰਤਿਮ ਸੰਸਕਾਰ ਕੀਤਾ।

ਦੱਸ ਦੇਈਏ ਕਿ ਨੂਰ ਮਲਾਬਿਕਾ ਅਸਾਮ ਦੀ ਰਹਿਣ ਵਾਲੀ ਸੀ ਅਤੇ ਕਈ ਹਿੰਦੀ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਕੰਮ ਕਰ ਚੁੱਕੀ ਹੈ। ਇਸ ਵਿੱਚ ਸਿਸਕੀਆਂ, ਵਾਕਮੈਨ, ਟਿੱਕੀ ਚਟਨੀ, ਬੈਕਰੋਡ ਹਸਟਲ ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਕਾਜੋਲ ਦੀ ਫਿਲਮ ‘ਦਿ ਟ੍ਰਾਇਲ’ ‘ਚ ਨਜ਼ਰ ਆਈ ਸੀ।

 

Media PBN Staff

Media PBN Staff

Leave a Reply

Your email address will not be published. Required fields are marked *