Education News: ਸਾਰੇ ਸਕੂਲਾਂ ਨੂੰ ਸਖ਼ਤ ਹੁਕਮ! ਵੈੱਬਸਾਈਟਾਂ ਬਣਾ ਕੇ ਅਧਿਆਪਕਾਂ ਦੇ ਵੇਰਵੇ ਕਰੋ ਅਪਲੋਡ- ਸੀਬੀਐੱਸਈ
ਬੋਰਡ ਨੇ ਕਿਹਾ ਹੈ ਕਿ ਕਈ ਸਕੂਲਾਂ ਕੋਲ ਵੈੱਬਸਾਈਟ ਨਹੀਂ ਹੈ, ਜਿਨ੍ਹਾਂ ਸਕੂਲਾਂ ਦੀਆਂ ਵੈਬਸਾਈਟਾਂ ਹਨ, ਉਨ੍ਹਾਂ ਵਿੱਚੋਂ ਕੁਝ ਜ਼ਰੂਰੀ ਦਸਤਾਵੇਜ਼ ਅਪਲੋਡ ਨਹੀਂ ਕਰ ਸਕੇ
ਨਵੀਂ ਦਿੱਲੀ :
ਸੀਬੀਐੱਸਈ ਨੇ ਸਾਰੇ ਸਬੰਧਤ ਸਕੂਲਾਂ ਨੂੰ ਵੈੱਬਸਾਈਟ ਬਣਾਉਣ ਤੇ ਉਸ ਵਿਚ ਅਧਿਆਪਕਾਂ ਬਾਰੇ ਵੇਰਵੇ ਨਾਲ ਯੋਗਤਾ ਨਿਰਧਾਰਤ ਖਰੜੇ ਵਿਚ (ਸਾਰੀਆਂ ਡਿਗਰੀਆਂ ਬਾਰੇ) ਤੇ ਸਕੂਲ ਐਫੀਲੀਏਸ਼ਨ ਦੇ ਦਸਤਾਵੇਜ਼ ਅਪਲੋਡ ਕਰਨ ਲਈ ਕਿਹਾ ਹੈ।
ਇਸ ਨਾਲ ਕੋਈ ਵੀ ਮਾਤਾ-ਪਿਤਾ ਜਾਂ ਵਿਦਿਆਰਥੀ ਨਾਮਜ਼ਦਗੀ ਤੋਂ ਪਹਿਲਾਂ ਸਬੰਧਤ ਸਕੂਲ ਤੇ ਉਸ ਦੇ ਅਧਿਆਪਕਾਂ ਦੀ ਯੋਗਤਾ ਬਾਰੇ ਜਾਣਕਾਰੀ ਹਾਸਿਲ ਕਰ ਸਕੇਗਾ, ਜਿਸ ਨਾਲ ਸਕੂਲ ਦੀ ਚੋਣ ਕਰਨ ਵੇਲੇ ਸਹੂਲਤ ਹੋਵੇਗੀ।
ਸੀਬੀਐੱਸਈ ਨੇ ਇਸ ਕੰਮ ਨੂੰ ਸਾਰੇ ਸਕੂਲਾਂ ਲਈ ਲਾਜ਼ਮੀ ਦੱਸਦੇ ਹੋਏ ਇਕ ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਬੋਰਡ ਨੇ ਕਿਹਾ ਹੈ ਕਿ ਕਈ ਸਕੂਲਾਂ ਕੋਲ ਵੈੱਬਸਾਈਟ ਨਹੀਂ ਹੈ, ਜਿਨ੍ਹਾਂ ਸਕੂਲਾਂ ਦੀਆਂ ਵੈਬਸਾਈਟਾਂ ਹਨ, ਉਨ੍ਹਾਂ ਵਿੱਚੋਂ ਕੁਝ ਜ਼ਰੂਰੀ ਦਸਤਾਵੇਜ਼ ਅਪਲੋਡ ਨਹੀਂ ਕਰ ਸਕੇ।
ਕਈ ਸਕੂਲਾਂ ਵਿਚ ਅਪਲੋਡ ਕੀਤੇ ਗਏ ਲਿੰਕ ਨਕਾਰਾ ਹਨ ਤੇ ਹੋਰਨਾਂ ਵਿਚ ਦਸਤਾਵੇਜ਼ ਹੋਮਪੇਜ ’ਤੇ ਪ੍ਰਮੁੱਖਤਾ ਨਾਲ ਨਹੀਂ ਦਿਸਦੇ। ਬੋਰਡ ਨੇ ਅੱਗੇ ਕਿਹਾ ਹੈ ਕਿ ਇਕ ਮਹੀਨੇ ਦੇ ਅੰਦਰ ਇਸ ਨੂੰ ਪੂਰਾ ਨਹੀਂ ਕਰਨ ਵਾਲੇ ਸਕੂਲਾਂ ’ਤੇ ਕਾਰਵਾਈ ਕੀਤੀ ਜਾਏਗੀ।