ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਪ੍ਰੀਖਿਆ ਕੰਟਰੋਲਰ, ਪੜ੍ਹੋ ਪੱਤਰ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਵਾਂ ਪ੍ਰੀਖਿਆ ਕੰਟਰੋਲਰ ਮਿਲਿਆ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਲਵਿਸ਼ ਚਾਵਲਾ ਨੂੰ ਬੋਰਡ ਦਾ ਨਵਾਂ ਪ੍ਰੀਖਿਆਵਾ ਕੰਟਰੋਲਰ ਨਿਯੁਕਤ ਕੀਤਾ ਗਿਆ ਹੈ।
ਲਵਿਸ਼ ਚਾਵਲਾ, ਇਸ ਵੇਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਮੋਹਾਲੀ ਵਿਖੇ ਤੈਨਾਤ ਹਨ, ਉਨ੍ਹਾਂ ਨੂੰ ਬੋਰਡ ਦੀ ਖ਼ਾਲੀ ਪ੍ਰੀਖਿਆ ਕੰਟਰੋਲਰ ਆਸਾਮੀ ਵਿਰੁੱਧ ਅਗਲੇਰੇ ਹੁਕਮਾਂ ਤੱਕ ਵਾਧੂ ਚਾਰਜ ਦਿੱਤਾ ਗਿਆ ਹੈ।