ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਸਰਕਾਰੀ ਅਧਿਆਪਕ ਨੇ ਕੀਤੀ ਖੁਦਕੁਸ਼ੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਭਗਵੰਤ ਮਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਇੱਕ ਸਰਕਾਰੀ ਅਧਿਆਪਕ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਸਿਮਰਜੀਤ ਸਿੰਘ ਰੋਪੜ ਵਜੋਂ ਹੋਈ ਹੈ, ਜੋ ਆਈਈਏਟੀ ਅਧਿਆਪਕ ਸੀ।
ਜਾਣਕਾਰੀ ਦਿੰਦੇ ਹੋਏ ਆਈਈਏਟੀ ਅਧਿਆਪਕ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ, ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸਿਮਰਜੀਤ ਸਿੰਘ ਰੋਪੜ ਸਰਕਾਰ ਖਿਲਾਫ਼ ਡੱਟ ਕੇ ਸੰਘਰਸ਼ ਲੜ੍ਹ ਰਿਹਾ ਸੀ।
ਪਰ ਘੱਟ ਤਨਖ਼ਾਹ ਅਤੇ ਘਰ ਦੀ ਆਰਥਿਕ ਤੰਗੀ ਤੋਂ ਸਿਮਰਜੀਤ ਸਿੰਘ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ, ਜਿਸ ਦੇ ਕਾਰਨ ਉਸ ਵਲੋਂ ਮੌਤ ਨੂੰ ਗਲੇ ਲਗਾ ਲਿਆ ਗਿਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਅਸੀਂ ਡੱਟ ਕੇ ਸਰਕਾਰ ਦਾ ਵਿਰੋਧ ਕਰਾਂਗੇ, ਘਰ ਦੀ ਆਰਥਿਕ ਤੰਗੀ ਕਾਰਨ ਸਿਮਰਜੀਤ ਵੱਲੋਂ ਕੀਤੀ ਗਈ ਖੁਦਕੁਸ਼ੀ ਸਾਨੂੰ ਸਦਾ ਹੀ ਰੜਕਦੀ ਰਹੇਗੀ, ਅਸੀਂ ਇੱਕ ਮੰਚ ਤੇ ਇਕੱਠੇ ਹੋਵਾਂਗੇ ਅਤੇ ਸਿਮਰਜੀਤ ਦੇ ਪਰਿਵਾਰ ਪਰਿਵਾਰ ਲਈ ਨੌਕਰੀ ਦੀ ਮੰਗ ਕਰਾਂਗੇ।