ਸਕੂਲਾਂ ਦਾ ਇਤਿਹਾਸਕ ਸੈਂਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ, ਬਿੱਲਾ ਨਵਾਬ ਦੇ ਸਕੂਲ ਨੇ ਹਾਸਲ ਕੀਤਾ ਪਹਿਲਾ ਸਥਾਨ
ਪੰਜਾਬ ਨੈੱਟਵਰਕ, ਨਕੋਦਰ
ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਅਤੇ ਦਿਹਾਤੀ ਲਾਇਬ੍ਰੇਰੀ ਰਾਂਗੜਾ ਵੱਲੋਂ ਲਫ਼ਜ਼ਾਂ ਦੀ ਦੁਨੀਆ ਦੇ ਸਹਿਯੋਗ ਨਾਲ਼ ਸੈਂਟਰ ਗਾਂਧਰਾਂ ਦੇ ਸਕੂਲਾਂ ਦਾ ਇਤਿਹਾਸਕ ਸੈਂਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਕੁਲਵਿੰਦਰ ਸਿੰਘ ਸਰਾਏ ਹੁਰਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਨੇ ਅਜਿਹੇ ਉੱਦਮ ਲਈ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਆਪਣੇ ਇਤਿਹਾਸ, ਵਿਰਾਸਤ ਅਤੇ ਸਭਿਆਚਾਰ ਨੂੰ ਬੱਚਿਆਂ ਨੂੰ ਕੰਠ ਕਰਵਾਉਣਾ ਅਤਿ ਜ਼ਰੂਰੀ ਹੈ। ਇਸੇ ਤਰ੍ਹਾਂ ਪ੍ਰਸਿੱਧ ਕਵੀ ਸੰਤ ਸਿੰਘ ਸੰਧੂ, ਜਰਨੈਲ ਸਿੰਘ ਮੱਖਣ ਅਤੇ ਪਰਮਜੀਤ ਸਿੰਘ ਰਾਣਾ ਹੁਰਾਂ ਜੱਜ ਸਾਹਿਬਾਨ ਵਜੋਂ ਭੂਮਿਕਾ ਨਿਭਾਈ ਅਤੇ ਨਿਰਪੱਖ ਨਤੀਜਾ ਪੇਸ਼ ਕੀਤਾ ਜਿਸ ਦਾ ਸਭ ਵੱਲੋਂ ਖਿੜੇ ਮੱਥੇ ਸਵਾਗਤ ਕੀਤਾ ਗਿਆ।
ਇਸ ਸੈਂਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾੜਾ ਸਿੱਧਪੁਰ, ਭੋਡੀਪੁਰ, ਗਾਂਧਰਾਂ, ਬੱਲ ਹੁਕਮੀ,ਲੱਧੜਾਂ, ਕੋਟਲਾ ਭਾਗੂ, ਬਿੱਲਾ ਨਵਾਬ,ਰਾਂਗੜਾ ਅਤੇ ਦਰਗਾਵਾਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ਵਿੱਚ ਸ.ਪ੍ਰਾ.ਸਕੂਲ ਬਿੱਲਾ ਨਵਾਬ ਨੇ ਪਹਿਲਾ, ਸ.ਪ੍ਰਾ.ਸਕੂਲ ਦਰਗਾਵਾਲ ਨੇ ਦੂਜਾ ਅਤੇ ਸ.ਪ੍ਰਾ. ਸਕੂਲ ਭੋਡੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਦੌਰਾਨ ਇਤਿਹਾਸਕ ਟੂਰ ਦੀਆਂ ਤਸਵੀਰਾਂ, ਸ.ਪ੍ਰਾ.ਸਕੂਲ ਭੋਡੀਪੁਰ ਦੀ ਐਲਬਮ ਤੇ ਦਿਸ਼ਾਂਤ ਤੇਜੀ ਵੱਲੋਂ ਬਣਾਈ ਸ۔ ਪ۔ਸ . ਭੋਡੀਪੁਰ ਦੀ ਪੇਂਟਿੰਗ ਵੀ ਰਿਲੀਜ਼ ਕੀਤੀ ਗਈ। ਇਸ ਸਮੇਂ ਪੱਤਰਕਾਰ ਰਜਿੰਦਰ ਸਿੰਘ ਸੋਨੂੰ ਅਤੇ ਸੁਰਿੰਦਰਪਾਲ ਕੁੱਕੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਸੈਂਟਰ ਦੇ ਸਮੂਹ ਅਧਿਆਪਕਾਂ, ਆਏ ਹੋਏ ਮਹਿਮਾਨਾਂ, ਸਮਾਜ ਸੇਵੀ ਇਨਸਾਨਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਮੁੱਖ ਮਹਿਮਾਨ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ, ਪਰਮਜੀਤ ਸਿੰਘ ਭੋਡੀਪੁਰ ਵੱਲੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਕੈਸ਼ ਪ੍ਰਾਈਜ਼ ਨਾਲ਼ ਸਨਮਾਨਿਤ ਕੀਤਾ ਗਿਆ। ਆਖ਼ਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਦੇ ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਹੁਰਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਬਲਾਕ ਨਕੋਦਰ -2 ਦਾ ਸੈਂਟਰ ਗਾਂਧਰਾਂ ਆਪਣੇ ਇਤਿਹਾਸਕ ਕਾਰਜਾਂ ਲਈ ਜਾਣਿਆ ਜਾਂਦਾ ਹੈ ਜਿਸ ਲਈ ਦਿਹਾਤੀ ਲਾਇਬ੍ਰੇਰੀ, ਰਾਂਗੜਾ ਦੇ ਇੰਚਾਰਜ ਗੁਰਦੀਪ ਸਿੰਘ ਦੀ ਹਮੇਸ਼ਾ ਵਿਸ਼ੇਸ਼ ਭੂਮਿਕਾ ਰਹਿੰਦੀ ਹੈ।
ਉਨ੍ਹਾਂ ਨੇ ਦੋਹਾਂ ਪਿੰਡਾਂ ਦੇ ਪਤਵੰਤੇ ਸੱਜਣਾਂ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਜਸਵਿੰਦਰ ਕੌਰ ਭੋਡੀਪੁਰ, ਪਵਨਪ੍ਰੀਤ ਕੌਰ ਸਰਪੰਚ ਮੂਸੇਵਾਲ, ਸਾਬਕਾ ਸਰਪੰਚ ਕੁਲਵੰਤ ਕੌਰ ਭੋਡੀਪੁਰ,ਪੰਚ ਸ਼ਾਮ ਲਾਲ, ਜਸਵੀਰ,ਸੁਖਦੇਵ,ਮਨਜੀਤ ਲਾਲ,ਹਰਪ੍ਰੀਤ ਸਿੰਘ,ਤਰਸੇਮ ਸਿੰਘ, ਬਲਵਿੰਦਰ ਕੁਮਾਰ ਇਟਲੀ,ਅਮਰਜੀਤ ਕੌਰ ਚੇਅਰਪਰਸਨ, ਦੀਪਕ ਸਿੰਘ, ਚਰਨਜੀਤ ਸੋਨੂੰ, ਜਸਵੀਰ ਕੌਰ, ਹਰਜੀਤ ਕੌਰ, ਪਵਨਪ੍ਰੀਤ ਕੌਰ,ਅੰਮ੍ਰਿਤਪਾਲ ਸਿੰਘ ਸਰਾਏ, ਬਲਵਿੰਦਰ ਕੌਰ,ਮਹਿੰਦਰ ਕੌਰ, ਸਰਬਜੀਤ ਕੌਰ,ਜਗਰਾਜ ਸਿੰਘ,ਮੀਨਾਕਸ਼ੀ ਜੈਨ, ਡਾ.ਯਸ਼ਪਾਲ ਚੰਦੜ, ਕਮਲੇਸ਼ ਰਾਣੀ, ਕੁਲਵਿੰਦਰ ਕੌਰ, ਰਣਜੀਤ ਕੌਰ, ਜਸਪ੍ਰੀਤ ਕੌਰ, ਰਸ਼ਪਾਲ ਕੌਰ, ਵਿਜੇ ਕੁਮਾਰ, ਭਾਰਤ ਭੂਸ਼ਣ ਅਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।