ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ! ਹੁਣ ਨੌਜਵਾਨਾਂ ਨੂੰ ਭਰਤੀ ਲਈ ਮਿਲੇਗੀ ਮੁਫ਼ਤ ਸੁਵਿਧਾ
ਲਿਖਤੀ ਪੇਪਰ ਦੀ ਆਨ ਲਾਈਨ ਰਜਿਸਟਰੇਸ਼ਨ ਮਿਤੀ 06.02. 2025 www.joinindianarrmy.nic.in ‘ਤੇ ਕਰਵਾਈ ਜਾ ਸਕਦੀ ਹੈ- ਕੈਪਟਨ ਗੁਰਦਰਸ਼ਨ ਸਿੰਘ
ਪੰਜਾਬ ਨੈੱਟਵਰਕ, ਫਰੀਦਕੋਟ
ਸੀ-ਪਾਈਟ ਕੈਂਪ, ਹਕੂਮਤ ਸਿੰਘ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਅਗਨੀਵੀਰ ਫੌਜ ਦੀ ਭਰਤੀ ਰੈਲੀ ਦਾ ਕੰਪਿਊਟਰ ਬੇਸਿਸ ਲਿਖਤੀ ਪੇਪਰ ਅਪ੍ਰੈਲ 2025 ਨੂੰ ਹੋ ਰਿਹਾ ਹੈ।
ਜਿਸ ਤਰ੍ਹਾਂ ਦਾ ਲਿਖਤੀ ਪੇਪਰ ਅਪ੍ਰੈਲ 2025 ਨੂੰ ਹੋਣਾ ਹੈ ਉਸ ਤਰ੍ਹਾਂ ਹੀ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਮਿਤੀ 16 ਜਨਵਰੀ 2025 ਤੋਂ ਕੰਪਿਊਟਰ ਦੇ ਕਰਵਾਈ ਜਾ ਰਹੀ ਹੈ।
ਲਿਖਤੀ ਪੇਪਰ ਦੀ ਆਨ ਲਾਈਨ ਰਜਿਸਟਰੇਸ਼ਨ ਮਿਤੀ 06.02. 2025 www.joinindianarrmy.nic.in ਤੇ ਕਰਵਾਈ ਜਾ ਸਕਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਯੁਵਕ ਜੋ ਅਗਨੀਵੀਰ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ।
ਉਹ ਯੁਵਕ ਮਿਤੀ 16 ਜਨਵਰੀ 2025 ਤੋਂ ਆਪਣੇ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆ ਕੇ ਕਰ ਸਕਦੇ ਹਨ। ਲਿਖਤੀ ਪੇਪਰ ਦੀ ਤਿਆਰੀ ਮਿਤੀ 16 ਜਨਵਰੀ 2025 ਤੋਂ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਸ਼ੁਰੂ ਹੋ ਚੁਕੀ ਹੈ।