All Latest NewsNews FlashPunjab News

ਹਰ ਵਾਰ ਲਾਰੇ! ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਵੱਡੇ ਸੰਘਰਸ਼ ਦਾ ਕੀਤਾ ਐਲਾਨ

 

ਆਪ ਸਰਕਾਰ ਚੈਨਲਾਂ ‘ਤੇ ਮਸ਼ਹੂਰੀ ਤੋਂ ਬਿਨਾਂ, ਲੋਕਾਂ ਲਈ ਵੀ ਕੁਝ ਕਰੇ- ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ

ਪੰਜਾਬ ਨੈੱਟਵਰਕ, ਬਰੇਟਾ

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਅਸੀਂ ਸਮੂਹ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰ ਸਿੱਖਿਆ ਵਿਭਾਗ ਵਿੱਚ ਕਈ ਸਾਲਾ ਦੀ ਸੇਵਾ ਨਿਭਾ ਚੁੱਕੇ ਹਾਂ। ਉਨ੍ਹਾਂ ਕਿਹਾ ਕਿ, ਸਰਕਾਰ ਨੇ ਕਈ ਜਥੇਬੰਦੀਆਂ ਦੇ ਦੁੱਖ ਨੂੰ ਸਮਝਦੇ ਹੋਏ ਉਹਨਾਂ ਦੇ ਹਿੱਤ ਫੈਸਲੇ ਲਏ ਹਨ। ਸਾਡੀ ਜਥੇਬੰਦੀ ਨੂੰ ਜਨਵਰੀ ਵਿੱਚ ਸਬ ਕਮੇਟੀ ਮੈਂਬਰ ਕੁਲਦੀਪ ਧਾਲੀਵਾਲ, ਹਰਪਾਲ ਸਿੰਘ ਚੀਮਾ, ਕੇ. ਕੇ. ਯਾਦਵ ਵੱਲੋਂ ਸਾਡੀ ਬਹਾਲੀ ਸੰਬੰਧੀ ਲਿਸਟਾਂ ਡੀ ਪੀ ਆਈ ਪ੍ਰਾਇਮਰੀ ਵਿਖ਼ੇ ਜਮਾ ਕਰਵਾਉਣ ਸੰਬੰਧੀ ਕਿਹਾ ਗਿਆ ਸੀ।

ਜਥੇਬੰਦੀ ਵੱਲੋਂ ਲਿਸਟਾਂ ਡੀ ਪੀ ਆਈ ਪੰਜਾਬ ਨੂੰ ਜਮਾ ਕਰਵਾਉਣ ਉਪਰੰਤ ਕਾਫੀ ਸਮਾਂ ਇੰਤਜ਼ਾਰ ਧਰਨੇ ਰੋਸ ਪ੍ਰਦਰਸ਼ਨ ਕੀਤੇ ਗਏ। ਪਰ ਪੰਜਾਬ ਸਰਕਾਰ ਵੱਲੋਂ ਸਾਡੀ ਬਹਾਲੀ ਦੀ ਫਾਈਲ ਨੂੰ ਅੰਤਰਿਮ ਰੂਪ ਨਹੀਂ ਦਿੱਤਾ ਜਾ ਰਿਹਾ। ਹੁਣ 11 ਅਗਸਤ ਨੂੰ ਸੰਗਰੂਰ ਐਕਸ਼ਨ ਦੌਰਾਨ ਵੀ ਭਰੋਸਾ ਦਿਵਾਇਆ ਗਿਆ ਕਿ ਸਬ ਕਮੇਟੀ ਨਾਲ 20 ਅਗਸਤ ਨੂੰ ਮੀਟਿੰਗ ਕਾਰਵਾਈ ਜਾਉ। ਪਰ ਸਰਕਾਰ ਵੱਲੋ ਕੋਈ ਵੀ ਪੁਖਤਾ ਹੱਲ ਨਹੀਂ ਕੱਢਿਆ ਜਾ ਰਿਹਾ। ਬਹੁਤ ਉੱਚ ਅਧਿਕਾਰੀਆਂ ਨੂੰ ਮਿਲਣ, ਭਰੋਸਾ ਦਿਵਾਉਣ ਉਪਰੰਤ ਵੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਮਿਲੀ।

ਨਾ ਹੀ ਕੱਚੇ ਅਧਿਆਪਕ ਵਜੋਂ ਸਕੂਲਾਂ ਚ ਸੇਵਾ ਨਿਭਾ ਚੁੱਕੇ ਅਧਿਆਪਕਾ ਨੂੰ ਬਹਾਲ ਕੀਤਾ ਜਾ ਰਿਹਾ। ਜਦਕਿ ਸੱਤਾ ਚ ਆਉਣ ਤੋਂ ਪਹਿਲਾ ਵਾਅਦਾ ਹੀ ਇਹ ਸੀ ਕਿ ਕੱਚੇ ਅਧਿਆਪਕਾ ਨੂੰ ਮੁੜ ਬਹਾਲ ਕਰ ਕੇ ਪੱਕਾ ਕੀਤਾ ਜਾਵੇਗਾ। ਜਿਸ ਤੋਂ ਤੰਗ ਆ ਕੇ ਸਾਡੀ ਜਥੇਬੰਦੀ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ 16 ਅਗਸਤ ਨੂੰ ਮੁੱਖ ਦਫ਼ਤਰ ਮੋਹਾਲੀ ਵਿਖ਼ੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ। ਆਮ ਲੋਕਾਂ ਦੇ ਮੁੱਖ ਮੰਤਰੀ ਦੱਸਣ ਵਾਲੇ ਭਗਵੰਤ ਮਾਨ ਸਾਡੀਆ ਮੰਗਾਂ ਨੂੰ ਅਣਗੋਲਿਆ ਕਰ ਕੇ ਪੰਜਾਬ ਦੀ ਜਵਾਨੀ ਨੂੰ ਰੁਜਗਾਰ ਨਾ ਦੇ ਕੇ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੇ ਹੈ।

ਇਸ ਮੌਕੇ ਤੇ ਲਖਵਿੰਦਰ ਕੌਰ, ਅਮਨਦੀਪ ਕੌਰ, ਅਕਵਿੰਦਰ ਕੌਰ,ਗੁਰਪ੍ਰੀਤ ਸਿੰਘ, ਮਨਿੰਦਰ ਮਾਨਸਾ,ਘੁੰਮਣ,ਕਿਰਨ ਮੈਡਮ, ਜਰਨੈਲ ਮਾਨਸਾ, ਸੁਖਦਰਸ਼ਨ ਮਾਨਸਾ, ਵਜ਼ੀਰ ਮਾਨਸਾ, ਕਾਂਤਾ ਰਾਣੀ ਮਾਨਸਾ, ਕਰਮਜੀਤ ਕੌਰ, ਖੁਸ਼ਪ੍ਰੀਤ ਬਠਿੰਡਾ, ਮੋਹਨਜੀਤ ਕੌਰ, ਹਰਮਨਜੀਤ ਕੌਰ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਸੇਵਕ ਸਿੰਘ ਮਾਨਸਾ, ਰਕਿੰਦਰ ਕੌਰ, ਭੁਪੇਸ਼ ਕੁਮਾਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *