ਕੈਬਨਿਟ ਸਬ-ਕਮੇਟੀ ਨਾਲ ਮੁੜ ਕੱਚੇ ਅਧਿਆਪਕ ਯੂਨੀਅਨ ਦੀ 6 ਫਰਵਰੀ ਨੂੰ ਹੋਵੇਗੀ ਅਹਿਮ ਮੀਟਿੰਗ, ਪੜ੍ਹੋ ਪੂਰੀ ਖ਼ਬਰ

All Latest NewsNews FlashPunjab News

 

6 ਫਰਵਰੀ 2025 ਨੂੰ ਸਬ ਕਮੇਟੀ ਨਾਲ ਯੂਨੀਅਨ ਦੀ ਹੋਣ ਵਾਲੀ ਮੀਟਿੰਗ ਵਿੱਚ ਪੁਖਤਾ ਹੱਲ ਨਾ ਕੀਤਾ ਗਿਆ ਤਾ ਕੀਤਾ ਜਾਵੇਗਾ ਗੁਪਤ ਐਕਸ਼ਨ

ਜਲੰਧਰ ਪ੍ਰਸਾਸ਼ਨ ਦੁਆਰਾ ਅਧਿਆਪਕਾ ਤੇ ਪਾਏ ਗਏ ਪਰਚੇ ਰੱਦ ਨਾ ਕੀਤੇ ਗਏ ਤਾ ਮਜਬੂਰ ਹੋ ਕੇ ਕੀਤਾ ਜਾਵੇਗਾ ਸੰਘਰਸ਼ ਤੇਜ਼ – ਵਿਕਾਸ ਸਾਹਨੀ

ਪੰਜਾਬ ਨੈੱਟਵਰਕ, ਮਾਨਸਾ

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਜੋ ਕਿ ਕਾਫੀ ਲੰਮੇ ਸਮੇ ਤੋਂ ਸਿੱਖਿਆ ਵਿਭਾਗ ਵਿੱਚ ਬਹਾਲੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾ ਮੁੱਖ ਮੰਤਰੀ ਪੰਜਾਬ ਜੀ ਦੁਆਰਾ ਸਾਡੀ ਜਥੇਵਦੀ ਨਾਲ ਬਿਨਾਂ ਕਿਸੇ ਸ਼ਰਤ ਬਹਾਲ ਕਰਨ ਦਾ ਵਾਦਾ ਕੀਤਾ ਗਿਆ ਸੀ। ਜਿਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਹਨ।

ਦਸਤਾਵੇਜ਼ ਦੀ ਪੜਤਾਲ ਵੀ ਸਿੱਖਿਆ ਵਿਭਾਗ ਪੰਜਾਬ ਦੁਆਰਾ ਪੂਰੀ ਕਰ ਲਈ ਗਈ ਹੈ ਪ੍ਰੰਤੂ ਅਜੇ ਤੱਕ ਨਿਜੁਕਤੀ ਪੱਤਰ ਨਹੀਂ ਸੋਪੇ ਗਏ ਹਨ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੇ ਅਧਿਆਪਕਾ ਤੇ ਜਲੰਧਰ ਪ੍ਰਸਾਸ਼ਨ ਦੁਆਰਾ ਪਰਚੇ ਪਾ ਕੇ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ।

ਜਥੇਵੰਦੀ ਦੀਆਂ ਹੱਕ਼ੀ ਮੰਗਾ ਸਬੰਧੀ ਸਬ ਕਮੇਟੀ ਪੰਜਾਬ ਨਾਲ ਪਹਿਲਾ ਵੀ ਕਾਫੀ ਮੀਟਿੰਗਾਂ ਕੀਤੀਆਂ ਜਾਂ ਚੁੱਕੀਆਂ ਹਨ ਪਿਛਲੇ ਤਿੰਨ ਮਹੀਨਿਆਂ ਦੌਰਾਨ ਸਭ ਕਮੇਟੀ ਦੁਆਰਾ 4 ਵਾਰ ਮੀਟਿੰਗ ਲਈ ਪੱਤਰ ਜਾਰੀ ਕਰਕੇ ਹਰ ਵਾਰ ਕੈਂਸਲ ਕੀਤਾ ਗਿਆ ਹੈ।

ਵਰਤਮਾਨ 6 ਫਰਵਰੀ ਨੂੰ ਮੀਟਿੰਗ ਲਈ ਦੁਆਰਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਸੰਬੰਧੀ ਜਿਲ੍ਹਾ ਸਿੱਖਿਆ ਅਫਸਰ ਰਾਹੀ ਸਿੱਖਿਆ ਸਕੱਤਰ ਪੰਜਾਬ ਦੇ ਨਾਮ ਪੱਤਰ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਜਿਲ੍ਹਾ ਆਗੂ ਵਜ਼ੀਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਦੁਆਰਾ 6 ਫਰਵਰੀ 2025 ਨੂੰ ਸਾਡੀਆਂ ਸੇਵਾਵਾਂ ਬਹਾਲ ਕਰਨ ਸਬੰਧੀ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਅਤੇ ਜਿਲ੍ਹਾ ਪ੍ਰਸਾਸ਼ਨ ਜਲੰਧਰ ਦੁਆਰਾ ਅਧਿਆਪਕਾ ਤੇ ਪਾਏ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਤੇ ਗੁਰਸੇਵਕ, ਚਰਨਜੀਤ ਕੌਰ, ਮਨਜੀਤ ਸਿੰਘ, ਰਕਿੰਦਰਪਾਲ ਕੌਰ ਸਮਾਊ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਅਮਰਜੀਤ ਕੌਰ ਬੋੜਾਵਾਲ ,ਅਰਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਮਾਨਸਾ, ਕਾਂਤਾ ਰਾਣੀ ਫਰਵਾਹੀ , ਵੀਰਪਾਲ ਕੋਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *