All Latest NewsGeneralNews FlashPoliticsPunjab NewsTop BreakingTOP STORIES

Big Update: ਪੰਜਾਬ ਕੈਬਨਿਟ ‘ਚ MLA ਮਹਿੰਦਰ ਭਗਤ ਸਮੇਤ ਇਨ੍ਹਾਂ 4 ਵਿਧਾਇਕਾਂ ਨੂੰ ਮਿਲੇਗੀ ਥਾਂ, ਨਾਮ ਆਏ ਸਾਹਮਣੇ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

Big Update: ਪੰਜਾਬ ਕੈਬਨਿਟ ਵਿੱਚ ਵੱਡਾ ਫ਼ੇਰਬਦਲ ਭਲਕੇ ਹੋਵੇਗੀ। ਇਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਕੈਬਨਿਟ ਵਿੱਚ ਮਹਿੰਦਰ ਭਗਤ ਸਮੇਤ 4 ਵਿਧਾਇਕਾਂ ਨੂੰ ਥਾਂ ਮਿਲੇਗੀ। ਮਹਿੰਦਰ ਭਗਤ ਜਲੰਧਰ ਪੱਛਮੀ ਤੋਂ ਵਿਧਾਇਕ ਹਨ, ਜਿਨ੍ਹਾਂ ਨੇ ਇਸ ਬਾਰੇ ਉਨ੍ਹਾਂ ਨੇ ਖੁਦ ਪੁਸ਼ਟੀ ਕੀਤੀ ਹੈ।

ਉਨ੍ਹਾਂ ਕਿਹਾ ਕਿ, ਮੈਨੁੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫ਼ੋਨ ‘ਤੇ ਜਾਣਕਾਰੀ ਦਿੱਤੀ ਗਈ ਹੈ, ਕਿ ਉਨ੍ਹਾਂ (ਮਹਿੰਦਰ ਭਗਤ) ਨੂੰ ਮੰਤਰੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ, ਭਲਕੇ ਉਹ ਦੁਪਹਿਰੇ ਇੱਕ ਡੇਢ ਵਜੇ ਚੰਡੀਗੜ੍ਹ ਪਹੁੰਚ ਜਾਣਗੇ ਅਤੇ ਸ਼ਾਮ ਕਰੀਬ ਪੰਜ ਵਜੇ ਉਹ ਮੰਤਰੀ ਵਜੋਂ ਸਹੁੰ ਚੁੱਕਣਗੇ।

ਦੱਸਣਾ ਬਣਦਾ ਹੈ ਕਿ, ਪੰਜਾਬ ਕੈਬਨਿਟ ਵਿੱਚ ਜਿਹੜੇ 4 ਵਿਧਾਇਕ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਉਨ੍ਹਾਂ ਵਿੱਚ ਮਹਿੰਦਰ ਭਗਤ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ ਅਤੇ ਹਰਦੀਪ ਸਿੰਘ ਮੁੰਡੀਆਂ ਸ਼ਾਮਲ ਹਨ।

 

Leave a Reply

Your email address will not be published. Required fields are marked *