ਪੰਜਾਬ ਸਰਕਾਰ ਵੱਲੋਂ 2 ਨਵੇਂ ਰਾਜ ਸੂਚਨਾ ਕਮਿਸ਼ਨਰ ਨਿਯੁਕਤ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਦੇ ਵੱਲੋਂ ਦੋ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚ ਹਰਪ੍ਰੀਤ ਸਿੰਘ ਸੰਧੂ ਅਤੇ ਪੂਜਾ ਗੁਪਤਾ ਸ਼ਾਮਲ ਹਨ।
ਦੱਸਣਾ ਬਣਦਾ ਹੈ ਕਿ, ਹਰਪ੍ਰੀਤ ਸਿੰਘ ਸੰਧੂ ਪੁੱਤਰ ਟੀ ਐੱਸ ਸੰਧੂ ਲੁਧਿਆਣਾ ਦੇ ਵਸਨੀਕ ਹਨ ਅਤੇ ਪੇਸ਼ੇ ਤੋਂ ਐਡਵੋਕੇਟ ਹਨ। ਇਸ ਤੋਂ ਇਲਾਵਾ ਪੂਜਾ ਗੁਪਤਾ ਚੰਡੀਗੜ੍ਹ ਦੀ ਵਸਨੀਕ ਹੈ ਅਤੇ ਇੱਕ ਉੱਘੀ ਸਮਾਜ ਸੇਵਿਕਾ, ਸਿੱਖਿਆ ਸ਼ਾਸਤਰੀ ਹੈ।
ਪੂਜਾ ਗੁਪਤਾ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਮਰਸ ਗਰੈਜੂਏਟ ਅਤੇ ਪੋਸਟ ਗਰੈਜੂਏਟ ਹੈ। ਉਨ੍ਹਾਂ ਦੇ ਪਤੀ ਸੁਨੀਲ ਗੁਪਤਾ ਇਸ ਖੇਤਰ ਦੇ ਇੱਕ ਪ੍ਰਮੁੱਖ ਚਾਰਟਰਡ ਅਕਾਊਟੈਂਟ ਹਨ ਅਤੇ ਇਸ ਸਮੇਂ ਪੰਜਾਬ ਸਰਕਾਰ ਵਿੱਚ ਕੈਬਨਿਟ ਰੈਂਕ ‘ਤੇ ਹਨ।