ਗੈਸ ਸਿਲੰਡਰ ਹੋਇਆ ਸਸਤਾ, ਕੀਮਤਾਂ ‘ਚ ਭਾਰੀ ਕਟੌਤੀ
ਨਵੀਂ ਦਿੱਲੀ
ਇੱਕ ਪਾਸੇ ਜਿੱਥੇ ਮੌਸਮ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਗੈਸ ਸਲਿੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ।
ਜਾਣਕਾਰੀ ਦੇ ਮੁਤਾਬਿਕ ਫਰਵਰੀ ਮਹੀਨੇ ਦੇ ਪਹਿਲੀ ਤਾਰੀਕ ਨੂੰ ਕੁਝ ਰਾਹਤ ਭਰੀ ਖਬਰ ਹੈ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਹੋਈਆਂ ਹਨ। ਅੱਜ ਸਵੇਰੇ ਸਰਕਾਰੀ ਆਇਲ ਮਾਰਕੀਟ ਕੰਪਨੀਆਂ ਨੇ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ।
ਇੰਡੀਅਨ ਆਇਲ ਨੇ ਦਿੱਲੀ ਵਿੱਚ 19 ਕਿਲੋਗ੍ਰਾਮ ਵਾਲੇ ਕਾਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 1804 ਰੁਪਏ ਤੋਂ ਘਟਾ ਕੇ 1797 ਰੁਪਏ ਪ੍ਰਤੀ ਸਿਲੰਡਰ ਕੀਤੀ ਹੈ। ਹੋਰ ਮੈਟਰੋ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੀ ਕਟੌਤੀ ਕੀਤੀ ਗਈ ਹੈ।
ਘਰੇਲੂ ਗੈਸ ਸਿਲੰਡਰ 14 ਕਿਲੋ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ 1 ਅਗਸਤ 2024 ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ।