All Latest NewsGeneralNews FlashPunjab NewsTOP STORIES

AAP Punjab ਨੇ ਟ੍ਰਿਬਿਊਨ ਅਤੇ ਭਾਸਕਰ ਸਮੇਤ ਤਿੰਨ ਮੀਡੀਆ ਅਦਾਰਿਆਂ ਨੂੰ ਭੇਜਿਆ ਨੋਟਿਸ, ਲੋਕਪੱਖੀ ਮੀਡੀਏ ਨੇ ਸਰਕਾਰ ਦੀ ਕੀਤੀ ਸਖ਼ਤ ਅਲੋਚਨਾ

 

AAP Punjab: ਇਨ੍ਹਾਂ ਮੀਡੀਆ ਅਦਾਰਿਆਂ ਤੇ ਕੈਬਨਿਟ ਫੇਰਬਦਲ ਬਾਰੇ ਕਥਿਤ ਤੌਰ ਤੇ ਗਲਤ ਤਰੀਕੇ ਨਾਲ ਪਬਲਿਸ਼ ਕਰਨ ਦਾ ਦੋਸ਼ 

ਪੰਜਾਬ ਨੈੱਟਵਰਕ, ਚੰਡੀਗੜ੍ਹ-

AAP Punjab: ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵਲੋਂ The Tribune, Zee Punjab ਤੇ Dainik Bhaskar ਨੂੰ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਜਨਰਲ ਸੈਕਟਰੀ Harchand Singh Barsat ਵੱਲੋਂ ਸੀਐੱਮ ਮਾਨ ਦੇ ਆਦੇਸ਼ਾਂ ਤੇ ਹੀ ਜਾਰੀ ਕੀਤਾ ਗਿਆ ਹੈ। ਇਨ੍ਹਾਂ ਮੀਡੀਆ ਅਦਾਰਿਆਂ ਤੇ ਕੈਬਨਿਟ ਫੇਰਬਦਲ ਬਾਰੇ ਕਥਿਤ ਤੌਰ ਤੇ ਗਲਤ ਤਰੀਕੇ ਨਾਲ ਪਬਲਿਸ਼ ਕਰਨ ਦਾ ਦੋਸ਼ ਹੈ।

ਉਥੇ ਹੀ ਦੂਜੇ ਪਾਸੇ, ਲੋਕ ਪੱਖੀ ਮੀਡੀਆ ਨੇ ਪੰਜਾਬ ਦੀ ਆਪ ਸਰਕਾਰ ਦੁਆਰਾ ਭੇਜੇ ਗਏ The Tribune, Zee Punjab ਤੇ Dainik Bhaskar ਨੂੰ ਨੋਟਿਸ ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਲੋਕ ਪੱਖੀ ਮੀਡੀਆ ਕਰਮੀਆਂ ਨੇ ਕਿਹਾ ਹੈ ਕਿ, ਆਪ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਮੀਡੀਆ ਦੀ ਸੰਘੀ ਨੱਪਣ ਤੇ ਲੱਗੀ ਹੋਹੀ ਹੈ।

ਮੀਡੀਆ ਕਰਮੀਆਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ, ਜੇਕਰ ਸਰਕਾਰ ਅਗਲੇ ਦਿਨਾਂ ਦੇ ਅੰਦਰ ਕੈਬਨਿਟ ਵਿਚ ਫੇਰਬਦਲ ਕਰ ਦਿੰਦੀ ਹੈ ਤਾਂ, ਕੀ ਸਰਕਾਰ ਇਹ ਨੋਟਿਸ ਤੇ ਮੁਆਫ਼ੀ ਮੰਗੇਗੀ?

ਦੱਸ ਦਈਏ ਕਿ, ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਕੁੱਝ ਮੀਡੀਆ ਅਦਾਰਿਆਂ ਨੇ ਮੰਤਰੀ ਮੰਡਲ ਵਿਚ ਤਬਦੀਲੀ ਹੋਣ ਦੀਆਂ ਖ਼ਬਰਾਂ ਸੂਤਰਾਂ ਦੇ ਹਵਾਲੇ ਨਾਲ ਛਾਪੀਆਂ ਸਨ, ਜਿਨ੍ਹਾਂ ‘ਤੇ ਆਪ ਸਰਕਾਰ ਨੂੰ ਇਤਰਾਜ਼ ਹੈ ਕਿ, ਇਹ ਖ਼ਬਰਾਂ ਗਲਤ ਹਨ।

 

Leave a Reply

Your email address will not be published. Required fields are marked *