ਵੱਡੀ ਖ਼ਬਰ: ਭਾਰਤ ਦਾ ਇਹ ਸੂਬਾ ‘ਅਗਲੇ 3 ਸਾਲਾਂ ‘ਚ ਹੋ ਜਾਵੇਗਾ ਗਰੀਬੀ ਮੁਕਤ! ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ
ਨਵੀਂ ਦਿੱਲੀ
ਦੇਸ਼ ਦੇ ਅੰਦਰ ਜਿੱਥੇ ਲਗਾਤਾਰ ਮੰਹਿਗਾਈ ਵੱਧ ਰਹੀ ਹੈ, ਉਥੇ ਹੀ ਦੂਜੇ ਪਾਸੇ ਆਮ ਲੋਕਾਂ ਦਾ ਜਿਉਣਾ ਵੀ ਮੁਹਾਲ ਹੋਇਆ ਪਿਆ ਹੈ। ਭਾਵੇਂ ਕਿ ਸਰਕਾਰ ਦੇ ਦਾਅਵੇ ਹਨ ਕਿ ਲੋਕ ਪਿਛਲੇ ਸਮੇਂ ਦੇ ਵਿੱਚ ਅਮੀਰ ਹੋਏ ਹਨ ਅਤੇ ਗਰੀਬੀ ਰੇਖਾ ਤੋਂ ਉੱਪਰ ਆਏ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ।
ਉਥੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹੁਣ ਯੂਪੀ ਨੂੰ ਗਰੀਬੀ ਮੁਕਤ ਸੂਬਾ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਇੱਕ ਸਮਾਗਮ ਦੌਰਾਨ ਸਟੇਜ ਤੋਂ ਕਿਹਾ ਹੈ ਕਿ ਆਉਣ ਵਾਲੇ ਤਿੰਨ ਸਾਲਾਂ ਵਿੱਚ ਰਾਜ ਵਿੱਚੋਂ ਗਰੀਬੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।
अगले 3 वर्ष के अंदर उत्तर प्रदेश से गरीबी को पूरी तरह समाप्त करके प्रदेश को एक समृद्ध राज्य के रूप में हमें स्थापित करना है, जीरो पॉवर्टी के लक्ष्य को प्राप्त करना है… pic.twitter.com/irbS9dbtBG
— Yogi Adityanath (@myogiadityanath) April 5, 2025
ਮਹਾਰਾਜਗੰਜ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਹ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਹਰ ਗਰੀਬ ਵਿਅਕਤੀ ਦੇ ਸਿਰ ‘ਤੇ ਛੱਤ, ਹਰ ਖੇਤ ਨੂੰ ਪਾਣੀ ਅਤੇ ਹਰ ਹੱਥ ਨੂੰ ਕੰਮ ਦੇਣ ਦੇ ਟੀਚੇ ਵੱਲ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਜ਼ਦੂਰਾਂ ਦੇ ਬੱਚਿਆਂ ਲਈ ਵਿਸ਼ੇਸ਼ ਸਕੂਲ ਬਣਾਏ ਜਾ ਰਹੇ ਹਨ, ਜਿੱਥੇ ਮਿਆਰੀ ਸਿੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਸਕੂਲ ਹਰੇਕ ਵਿਧਾਨ ਸਭਾ ਹਲਕੇ ਵਿੱਚ ਬਣਾਇਆ ਜਾਵੇਗਾ, ਜਿੱਥੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਉਸੇ ਕੈਂਪਸ ਵਿੱਚ ਕਰਵਾਈ ਜਾਵੇਗੀ।
ਪਿਛਲੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਯੋਗੀ ਆਦਿੱਤਿਆਨਾਥ ਨੇ ਕਿਹਾ, “ਪਹਿਲਾਂ ਦੀਆਂ ਸਰਕਾਰਾਂ ਇੱਕ ਜ਼ਿਲ੍ਹਾ, ਇੱਕ ਮਾਫੀਆ ਨੂੰ ਪਾਲਦੀਆਂ ਸਨ। ਅਸੀਂ ਹੁਣ ਇਸਦੀ ਜਗ੍ਹਾ ਇੱਕ ਜ਼ਿਲ੍ਹਾ, ਇੱਕ ਮੈਡੀਕਲ ਕਾਲਜ ਸ਼ੁਰੂ ਕੀਤਾ ਹੈ।”