All Latest NewsNews FlashPunjab News

ਮੁਸੀਬਤ ‘ਚ ਫਸਿਆ ਭਾਰਤ ਦਾ ਖੇਤੀ ਸੈਕਟਰ! ਕਿਸਾਨਾਂ ਨੇ ਮੋਦੀ ਅਤੇ ਟਰੰਪ ਦੇ ਸਾੜੇ ਪੁਤਲੇ

 

ਪੰਜਾਬ ਨੈੱਟਵਰਕ, ਮੁਕਤਸਰ

ਭਾਰਤ ਦਾ ਖੇਤੀ ਸੈਕਟਰ ਇਸ ਵੇਲੇ ਮੁਸੀਬਤ ਵਿੱਚ ਫਸਦਾ ਨਜ਼ਰੀ ਆ ਆ ਰਿਹਾ ਹੈ, ਕਿਉਂਕਿ ਟਰੰਪ ਸਰਕਾਰ ਦੇ ਵੱਲੋਂ ਜਿਹੜੀਆਂ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਸਾਰੇ ਦੇਸ਼ ਦੇ ਅੰਦਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਸਭ ਤੋਂ ਵੱਡਾ ਨੁਕਸਾਨ ਖੇਤੀ ਸੈਕਟਰ ਦਾ ਹੋ ਰਿਹਾ ਹੈ।

ਜਿਵੇਂ ਹੀ ਕਿਸਾਨਾਂ ਨੂੰ ਖੇਤੀ ਸੈਕਟਰ ਦੇ ਹੋ ਰਹੇ ਨੁਕਸਾਨ ਅਤੇ ਟਰੰਪ ਸਰਕਾਰ ਦੀਆਂ ਤਾਜ਼ਾ ਨੀਤੀਆਂ ਦਾ ਪਤਾ ਲੱਗਿਆ ਹੈ ਉਦੋਂ ਤੋਂ ਹੀ ਭਾਰਤ ਭਰ ਦੇ ਅੰਦਰ ਕਿਸਾਨਾਂ ਸਮੇਤ ਵਿਰੋਧੀ ਧਿਰਾਂ ਦੇ ਵੱਲੋਂ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਕਰੀਬ ਤਿੰਨ ਚਾਰ ਦਿਨਾਂ ਤੋਂ ਪੰਜਾਬ ਭਰ ਦੇ ਅੰਦਰ ਕਿਸਾਨਾਂ ਦੇ ਵੱਲੋਂ ਮੋਦੀ ਸਰਕਾਰ ਅਤੇ ਟਰੰਪ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਹਨ।

ਇਸੇ ਲੜੀ ਦੇ ਤਹਿਤ ਮੁਕਤਸਰ ਵਿੱਚ ਕਿਸਾਨਾਂ ਨੇ ਅਮਰੀਕਾ ਦੀ ਨਵੀਂ ਵਪਾਰ ਨੀਤੀ ਦਾ ਵਿਰੋਧ ਕੀਤਾ। ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਨੇ ਮੁਕਤਾ ਮੀਨਾਰ ਤੋਂ ਰੈਲੀ ਕੱਢੀ।

ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਅਮਰੀਕੀ ਰਾਸ਼ਟਰਪਤੀ Donald Trump ਅਤੇ ਪ੍ਰਧਾਨ ਮੰਤਰੀ Narinder Modi ਦੇ ਪੁਤਲੇ ਫੂਕੇ।

ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਸਮੇਤ ਕਈ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਰਬੰਸ ਸਿੰਘ ਕੋਟਲੀ, ਜਗਦੇਵ ਸਿੰਘ ਕਾਨਿਆਂ ਵਾਲੀ, ਜਸਵਿੰਦਰ ਸਿੰਘ ਝਬੇਲ ਵਾਲੀ ਅਤੇ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ।

ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਭਾਰਤ ਤੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਅਤੇ ਖੇਤੀ ਉਤਪਾਦਾਂ ’ਤੇ 100 ਫੀਸਦੀ ਟੈਕਸ ਲਾਉਣ ਲਈ ਦਬਾਅ ਪਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਅਮਰੀਕੀ ਖੇਤੀ ਉਤਪਾਦਾਂ ’ਤੇ ਟੈਕਸ ਛੋਟ ਦੇ ਰਹੀ ਹੈ।

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਇਸ ਨੀਤੀ ਕਾਰਨ ਭਾਰਤੀ ਕਣਕ ਅਤੇ ਮੱਕੀ ਦੀਆਂ ਕੀਮਤਾਂ ਡਿੱਗਣਗੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਸਸਤੀ ਕਣਕ ਆਉਣ ਨਾਲ ਭਾਰਤੀ ਕਿਸਾਨਾਂ ਦਾ ਨੁਕਸਾਨ ਹੋਵੇਗਾ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

 

Leave a Reply

Your email address will not be published. Required fields are marked *