ਅਹਿਮ ਖ਼ਬਰ: ਬੇਰੁਜ਼ਗਾਰ ਈਟੀਟੀ 5994 ਅਧਿਆਪਕਾਂ ‘ਤੇ ਮੁੜ ਥੋਪੀ ਪ੍ਰੀਖਿਆ ਫੀਸ, DTF ਨੇ ਕੀਤਾ ਸਖ਼ਤ ਵਿਰੋਧ
ਦੁਬਾਰਾ ਥੋਪੀ ਪ੍ਰੀਖਿਆ ਫੀਸ ਗੈਰ-ਵਾਜਬ : ਡੀ ਟੀ ਐਫ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬੇਰੁਜ਼ਗਾਰ ਈ ਟੀ ਟੀ 5994 ਅਧਿਆਪਕਾਂ ਤੇ ਮੁੜ ਥੋਪੀ ਪ੍ਰੀਖਿਆ ਫੀਸ ਦੀ ਵਿਰੋਧਤਾ ਕਰਦੇ ਦੱਸਿਆ ਕਿ ਈ ਟੀ ਟੀ 5994 ਦਾ ਵਿਗਿਆਪਨ 12 ਅਕਤੂਬਰ 2022 ਨੂੰ ਨਿਕਲਿਆ ਸੀ। ਜਿਸ ਅਨੁਸਾਰ ਲਿਖਤੀ ਪੇਪਰ 5 ਮਾਰਚ 2023 ਨੂੰ ਲਿਆ ਗਿਆ ਸੀ।
ਬੇਰੁਜ਼ਗਾਰ ਈ ਟੀ ਟੀ 5994 ਅਧਿਆਪਕਾਂ ਵਲੋ ਫੀਸ ਜਮ੍ਹਾਂ ਕਰਵਾਕੇ ਇਹ ਪੇਪਰ ਦਿੱਤਾ ਸੀ। ਪਰ ਇਸ ਪੇਪਰ ਵਿੱਚ ਪੰਜਾਬ ਸਰਕਾਰ ਦੀ ਗਲਤੀ ਕਾਰਨ ਬਹੁਤ ਕਮੀਆਂ ਪੇਸ਼ੀਆਂ ਸਨ। ਜਿਸ ਕਾਰਨ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਲੱਗ ਗਿਆ ਸੀ।
ਲੰਬਾ ਸਮਾਂ ਕੋਰਟ ਕੇਸ ਤੋ ਬਾਅਦ ਹਾਈ ਕੋਰਟ ਵਲੋਂ ਜਲਦੀ ਤੋਂ ਜਲਦੀ ਲਿਖਤੀ ਪੇਪਰ ਲੈ ਕੇ ਭਰਤੀ ਪੂਰੀ ਕਰਨ ਦੇ ਆਦੇਸ਼ ਪੰਜਾਬ ਸਰਕਾਰ ਨੂੰ ਦਿੱਤੇ ਸਨ। ਪਰ ਪੰਜਾਬ ਸਰਕਾਰ ਵਲੋ 28 ਜੁਲਾਈ ਨੂੰ ਪੇਪਰ ਤਾ ਲਿਆ ਜਾ ਰਿਹਾ।
ਪਰ ਈ ਟੀ ਟੀ 5994 ਬੇਰੁਜ਼ਗਾਰ ਅਧਿਆਪਕਾਂ ਤੇ ਮੁੜ ਪੇਪਰ ਦੇ ਨਾਮ ਤੇ ਮੁੜ ਫੀਸ ਜਿਸ ਵਿੱਚ ਜਰਨਲ ਕੈਟਾਗਿਰੀ ਤੋ 800 ਰੁਪਏ ਫੀਸ ਅਤੇ ਐਸ ਸੀ/ ਐਸ ਟੀ ਤੋ 400 ਰੁਪਏ ਫੀਸ ਥੋਪ ਦਿੱਤੀ।
ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ, ਵਿੱਤ ਸਕੱਤਰ ਰਮੇਸ਼ ਲਾਲ, ਪ੍ਰੈੱਸ ਸਕੱਤਰ ਡਾ ਵਿਨੋਦ ਚੰਦਨ, ਸੁਨੀਲ ਕੁਮਾਰ, ਮਨਿੰਦਰ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਸਤੀਸ਼ ਕੁਮਾਰ ਨੇ ਇਸ ਮੁੜ ਥੋਪੀ ਜਾ ਰਹੀ ਪ੍ਰੀਖਿਆ ਫੀਸ ਦਾ ਵਿਰੋਧ ਕਰਦਿਆਂ ਕਿਹਾ ਕਿ ਈ ਟੀ ਟੀ 5994 ਵਲੋ 28 ਜੁਲਾਈ ਤੋ ਪਹਿਲਾਂ ਪ੍ਰੀਖਿਆ ਕਰਵਾਉਣ ਸਬੰਧੀ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਵਿਖੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਰਕਾਰ ਨੂੰ ਈ ਟੀ ਟੀ 5994 ਨਾਲ ਗੱਲਬਾਤ ਕਰਕੇ ਪ੍ਰੀਖਿਆ ਸੰਬਧੀ ਮੁੜ ਵਿਚਾਰ ਕਰਕੇ ਪੇਪਰ ਜਲਦੀ ਤੋ ਜਲਦੀ ਲੈਣਾ ਚਾਹੀਦਾ ਹੈ।